ਰੂਸ : ਇਕ ਦਿਨ ''ਚ ਕੋਰੋਨਾਵਾਇਰਸ ਦੇ 9000 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ

05/31/2020 8:53:37 PM

ਮਾਸਕੋ - ਰੂਸ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਦੇ 9,268 ਨਵੇਂ ਮਾਮਲੇ ਸਾਹਮਣੇ ਆਏ। ਇਕ ਹਫਤੇ ਵਿਚ ਪਹਿਲੀ ਵਾਰ ਇਕ ਹੀ ਦਿਨ ਵਿਚ ਪ੍ਰਭਾਵਿਤਾਂ ਦੀ ਗਿਣਤੀ 9,000 ਨੂੰ ਪਾਰ ਕਰ ਗਈ ਹੈ ਪਰ ਕਈ ਦਿਨ ਬਾਅਦ ਮੌਤ ਦੇ ਮਾਮਲਿਆਂ ਵਿਚ ਕਮੀ ਦੇਖੀ ਗਈ। ਐਤਵਾਰ ਨੂੰ ਇਸ ਘਾਤਕ ਵਾਇਰਸ ਕਾਰਨ 138 ਮਰੀਜ਼ਾਂ ਦੀ ਮੌਤ ਹੋ ਗਈ। ਰੂਸ ਵਿਚ ਹੁਣ ਤੱਕ ਕੋਰੋਨਾ ਦੇ 4,05,843 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 4,693 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਹਾਲਾਂਕਿ, ਹੋਰ ਦੇਸ਼ਾਂ ਦੀ ਤੁਲਨਾ ਵਿਚ ਮੁਕਬਾਲਤਨ ਘੱਟ ਮੌਤ ਦਰ ਨੇ ਸਥਾਨਕ ਪੱਧਰ 'ਤੇ ਅਤੇ ਵਿਦੇਸ਼ ਵਿਚ ਮੌਤ ਦੇ ਮਾਮਲਿਆਂ ਦੇ ਪੇਸ਼ ਅੰਕੜਿਆਂ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਦਿੱਤਾ ਹੈ। ਸ਼ੱਤ ਜਤਾਇਆ ਜਾ ਰਿਹਾ ਹੈ ਕਿ ਸਿਆਸੀ ਕਾਰਨਾਂ ਨਾਲ ਮੌਤ ਦੇ ਸਹੀ ਅੰਕੜਿਆਂ ਨੂੰ ਲੁਕਾਇਆ ਜਾ ਰਿਹਾ ਹੈ। ਪਿਛਲੇ ਹਫਤੇ ਇਸ ਦੇ ਬਚਾਅ ਵਿਚ ਉਪ ਪ੍ਰਧਾਨ ਮੰਤਰੀ ਤਾਤੀਯਾਨਾ ਗੋਲੀਕੋਵਾ ਨੇ ਕਿਹਾ ਸੀ ਕਿ ਰੂਸ ਵਿਚ ਸਿਰਫ ਉਨ੍ਹਾਂ ਮੌਤਾਂ ਦੇ ਮਾਮਾਲਿਆਂ ਨੂੰ ਅੰਕੜਿਆਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਮੌਤ ਦਾ ਸਿੱਧਾ ਕਾਰਨ ਕੋਵਿਡ-19 ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਉਹ ਅੰਕੜੇ ਵੀ ਪੇਸ਼ ਕੀਤੇ ਜਿਨ੍ਹਾਂ ਵਿਚ ਲੋਕਾਂ ਨੂੰ ਕੋਰੋਨਾਵਾਇਰਸ ਸੀ ਪਰ ਉਨ੍ਹਾਂ ਦੀ ਮੌਤ ਹੋਰ ਬੀਮਾਰੀਆਂ ਨਾਲ ਹੋ ਗਈ।

Khushdeep Jassi

This news is Content Editor Khushdeep Jassi