ਚੱਲਦੀ ਟਰੇਨ ਦੀ ਛੱਤ ''ਤੇ ਸਾਇਕਲ ਚਲਾਉਣ ਦੌਰਾਨ ਵਿਗੜ ਗਿਆ ਸੰਤੁਲਨ, ਵੱਡਾ ਹਾਦਸਾ ਹੋਣ ਤੋਂ ਟਲਿਆ (ਵੀਡੀਓ)

07/27/2017 1:16:08 PM

ਮਾਸਕੋ— ਸੜਕ ਉੱਤੇ ਸਾਇਕਲ ਚਲਾਉਂਦੇ ਹੋਏ ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਪਰ ਕੀ ਕਦੇ ਕਿਸੇ ਨੂੰ ਚੱਲਦੀ ਟ੍ਰੇਨ 'ਤੇ ਸਾਇਕਲ ਚਲਾਉਂਦੇ ਦੇਖਿਆ ਹੈ।  ਜੇ ਨਹੀਂ ਤਾਂ ਰੂਸ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਮੁੰਡਿਆਂ ਨੂੰ ਜ਼ਰੂਰ ਦੇਖ ਲਵੋਂ । ਇਹ ਆਪਣੀ ਜਾਨ ਖਤਰੇ ਵਿਚ ਪਾ ਕੇ ਟ੍ਰੇਨ ਦੇ ਡੱਬੇ ਉੱਤੇ ਸਾਇਕਲ ਚਲਾ ਰਹੇ ਹਨ । ਉਨ੍ਹਾਂ ਦੇ ਸਿਰ ਉੱਤੇ ਹਾਈਟੈਂਸ਼ਨ ਤਾਰ ਹੈ ਅਤੇ ਹੇਠਾਂ ਤੇਜ਼ੀ ਨਾਲ ਚੱਲ ਰਹੀ ਟ੍ਰੇਨ ਦਾ ਡੱਬਾ । ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 
ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਮੁੰਡੇ ਇਕ-ਦੂਜੇ ਨੂੰ ਸਹਾਰਾ ਦਿੰਦੇ ਹੋਏ ਸਾਇਕਲ ਵੀ ਨਾਲ ਲੈ ਕੇ ਟ੍ਰੇਨ ਦੇ ਡੱਬੇ ਉੱਤੇ ਚੜ੍ਹ ਰਹੇ ਹਨ । ਇਸ ਦੌਰਾਨ ਉਹ ਵੀਡੀਓ ਵੀ ਬਣਾ ਰਹੇ ਹਨ । ਇਹ ਕਲਾਕਾਰੀ ਦਿਖਾਉਣ ਵਾਲੇ ਰੋਮਨ ਸ਼ਿਰੋਕੋਵ ਨੇ ਕਿਹਾ ਕਿ ਸੜਕ ਉੱਤੇ ਸਾਇਕਲ ਚਲਾਉਣਾ ਸਾਨੂੰ ਬੋਰਿੰਗ ਲੱਗਦਾ ਸੀ ਇਸ ਲਈ ਅਸੀਂ ਕੁਝ ਵੱਖ ਕਰਨ ਦਾ ਸੋਚਿਆ । 
ਇਕ ਨੌਜਵਾਨ ਨੇ ਬੀ. ਐਮ. ਐਕਸ ਸਾਇਕਲ ਚਲਾਉਂਦੇ ਹੋਏ ਹੱਥ ਹਿਲਾਉਂਦੇ ਹੋਏ ਲੋਕਾਂ ਨੂੰ ਇਸ਼ਾਰਾ ਕੀਤਾ । ਹਾਲਾਂਕਿ ਇਸ ਦੌਰਾਨ ਇਕ ਨੌਜਵਾਨ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟ੍ਰੇਨ ਦੇ ਡੱਬੇ ਉੱਤੇ ਹੀ ਡਿੱਗ ਗਿਆ । ਇਸ ਦਾ ਨਤੀਜਾ ਖਤਰਨਾਕ ਹੋ ਸਕਦਾ ਸੀ ਪਰ ਗਨੀਮਤ ਰਹੀ ਕਿ ਉਹ ਸੁਰੱਖਿਅਤ ਬੱਚ ਗਿਆ । ਜੇਕਰ ਉਸ ਦਾ ਹੱਥ ਹਾਈਟੈਂਸ਼ਨ ਤਾਰ ਉੱਤੇ ਪੈ ਗਿਆ ਹੁੰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ । ਟ੍ਰੇਨ ਦੇ ਸਟੇਸ਼ਨ ਉੱਤੇ ਰੁਕਣ ਦੌਰਾਨ ਉਹ ਟ੍ਰੇਨ ਤੋਂ ਹੇਠਾਂ ਉਤਰ ਗਏ । ਇੰਟਰਨੈਟੱ ਯੂਜ਼ਰ ਸਵੇਤਲਾਨਾ ਬ੍ਰਿਜ ਨੇ ਕਿਹਾ ਕਿ ਅਜਿਹੀ ਕਲਾਕਾਰੀ ਦਿਖਾਉਣ ਵਾਲੇ ਨੌਜਵਾਨ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦੇ ਇਸ ਕੰਮ ਦੀ ਪ੍ਰਸ਼ੰਸਾ ਕਰਨ । ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੱਚੇ ਇਸ ਖਤਰਨਾਕ ਤਥਾਕਥਿਤ ਸਟੰਟ ਨੂੰ ਦੁਹਾਰਾਉਣ ਦੀ ਕੋਸ਼ਿਸ਼ ਕਰ ਸਕਦੇ ਹਨ,  ਜੋ ਜਾਨਲੇਵਾ ਸਾਬਤ ਹੋ ਸਕਦਾ ਹੈ ।