ਮੋਜ਼ੰਬਿਕ : ਖਾਨ ਹਾਦਸੇ ਕਾਰਨ 3 ਦਿਨਾਂ ''ਚ 11 ਲੋਕਾਂ ਦੀ ਮੌਤ

02/07/2020 11:50:52 AM

ਮਾਪਤੂ— ਪੂਰਬੀ ਅਫਰੀਕੀ ਦੇਸ਼ ਮੋਜ਼ੰਬਿਕ ਦੇ ਕਾਬੋ ਡੇਲਗਾਡੋ ਸੂਬੇ 'ਚ ਰੂਬੀ ਹੀਰੇ ਦੀ ਇਕ ਖਾਨ 'ਚ ਜ਼ਮੀਨ ਖਿਸਕਣ ਕਾਰਨ 3 ਦਿਨਾਂ 'ਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਦੀ ਮੌਤ ਤਿੰਨ ਵੱਖ-ਵੱਖ ਸਮਿਆਂ 'ਤੇ ਹੋਈ। ਖਣਿਜ ਸਰੋਤਾਂ ਦੇ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ 8 ਲੋਕਾਂ ਦੀ ਮੌਤ ਹੋ ਗਈ ਜਦਕਿ ਇਸ ਤੋਂ ਪਹਿਲਾਂ 4 ਫਰਵਰੀ ਨੂੰ ਪਹਿਲੀ ਮੌਤ ਹੋਈ ਸੀ ਅਤੇ 5 ਫਰਵਰੀ ਨੂੰ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ ਸੀ।


ਮਰਨ ਵਾਲਿਆਂ 'ਚੋਂ ਵਧੇਰੇ ਨਾਮਪੂਲਾ ਸੂਬੇ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੀਂਹ ਦੇ ਦਿਨਾਂ 'ਚ ਗੈਰ-ਕਾਨੂੰਨੀ ਖਾਨਾਂ 'ਚੋਂ ਖਣਿਜ ਪਦਾਰਥਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਜਿਹੇ ਹਾਦਸੇ ਵਾਪਰ ਜਾਂਦੇ ਹਨ।