3 ਕਰੋੜ ਦੀ ਲੈਮਬੋਰਗਿਨੀ ਦੇ ਉੱਪਰ ਚੜ੍ਹ ਗਿਆ ਸ਼ਖਸ, ਮਾਲਕ ਦੇ ਉੱਡੇ ਹੋਸ਼ (ਵੀਡੀਓ)

10/18/2017 8:32:59 AM

ਥਾਈਲੈਂਡ,ਬਿਊਰੋ— ਇਕ ਕਾਰ ਲਵਰ ਆਪਣੀ ਕਾਰ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦਾ ਹੈ ਅਤੇ ਜਦੋਂ ਉਹ ਕਾਰ ਕਰੋੜਾਂ ਦੀ ਹੋਵੇ, ਤਾਂ ਅੰਦਾਜ਼ਾ ਲਗਾ ਸਕਦੇ ਹੋ। ਮਗਰ ਕੋਈ ਸੜਕ ਉੱਤੇ ਖੜੀ ਤੁਹਾਡੀ ਕਾਰ ਉੱਤੇ ਚੜ੍ਹ ਕੇ ਭੱਗ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ? ਅਜਿਹਾ ਹੀ ਕੁਝ ਇਕ ਸ਼ਖਸ ਨਾਲ ਹੋਇਆ, ਜਿਸ ਦੀ 5 ਕਰੋੜ ਦੀ ਲੈਮਬੋਰਗਿਨੀ ਐਵੇਂਟਅਡੋਰ ਕਾਰ ਉੱਤੇ ਇਕ ਸ਼ਖਸ ਚੜ੍ਹ ਗਿਆ। ਫੇਸਬੁੱਕ ਉੱਤੇ ਇਕ ਵੀਡੀਓ ਬਹੁਤ ਵਾਇਰਲ ਹੈ, ਜਿਸ 'ਚ ਇਕ ਸ਼ਖਸ ਭੱਜਦਾ ਹੋਇਆ ਆਉਂਦਾ ਹੈ ਅਤੇ ਸੜਕ ਉੱਤੇ ਖੜੀ ਕਾਰ ਉੱਤੇ ਚੜ੍ਹ ਕੇ ਭੱਗ ਜਾਂਦਾ ਹੈ। ਕੋਲ ਹੀ ਖੜਾ ਮਾਲਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਮਗਰ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ ਹੈ। ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਉਹ ਦੁਬਾਰਾ ਭੱਜ ਕੇ ਆਉਂਦਾ ਹੈ ਅਤੇ ਫਿਰ ਚੜ੍ਹਣ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਵਾਰ ਫੜ ਲਿਆ ਜਾਂਦਾ ਹੈ ਅਤੇ ਕਾਰ ਦਾ ਮਾਲਿਕ ਪਹਿਲਾਂ ਤਾਂ ਉਸ ਨੂੰ ਬਸ ਕਾਰ ਕੋਲੋ ਦੂਰ ਕਰਦਾ ਹੈ ਮਗਰ ਨਾ ਮੰਨਣ ਉੱਤੇ ਉਸ ਨੂੰ ਕੁੱਟ ਦਿੰਦਾ ਹੈ। ਧਿਆਨ ਯੋਗ ਹੈ ਕਿ ਲੈਂਬਾਰਗਿਨੀ ਦੀ ਇਹ ਕਾਰ ਦੁਨੀਆ ਦੀ ਟਾਪ ਕਾਰਾਂ 'ਚੋਂ ਇਕ ਹੈ ਅਤੇ ਭਾਰਤ 'ਚ ਇਸਦੀ ਕੀਮਤ 5 ਕਰੋੜ ਰੁਪਏ ਹੈ।

 

Man walks on Aventador SV! 😮 Video via @r6robin #carlifestyle

Posted by Carlifestyle on Wednesday, October 11, 2017