ਪ੍ਰਿੰਸ ਹੈਰੀ ਦੀ ਥਾਂ ਲਵੇਗਾ ਰਾਜਕੁਮਾਰੀ ਡਾਇਨਾ ਦਾ ਮੋਸਟ ਹੈਂਡਸਮ ਭਤੀਜਾ

05/22/2018 7:59:27 PM

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਹਾਲੀਵੂਡ ਅਦਾਕਾਰਾ ਮੇਗਨ ਮਾਰਕਲ ਸ਼ਨੀਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਸ਼ਾਹੀ ਵਿਆਹ ਨੂੰ ਪੂਰੀ ਦੁਨੀਆ ਨੇ ਦੇਖਿਆ ਤੇ ਇਸ ਦੀ ਸ਼ਲਾਘਾ ਕੀਤੀ। ਜਿਥੇ ਇਸ ਵਿਆਹ ਤੋਂ ਕਈ ਲੋਕ ਖੁਸ਼ ਨਜ਼ਰ ਆਏ ਉਥੇ ਹੀ ਕਈ ਕੁੜੀਆਂ ਦੇ ਦਿਲ ਵੀ ਟੁੱਟੇ। ਸ਼ਾਹੀ ਖਾਨਦਾਨ ਦੇ ਸਭ ਤੋਂ ਹੈਂਡਸਮ ਤੇ ਬੈਚਲਰ ਪ੍ਰਿੰਸ ਹੈਰੀ 'ਤੇ ਦਿਲ ਵਾਰਨ ਵਾਲੀਆਂ ਕੁੜੀਆਂ ਲਈ ਉਨ੍ਹਾਂ ਦਾ ਵਿਆਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਪਰ ਇਸ ਕਾਰਨ ਕਿਸੇ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੁਣ ਪ੍ਰਿੰਸ ਹੈਰੀ ਦੀ ਥਾਂ ਕੋਈ ਹੋਰ ਆ ਗਿਆ ਜਿਸ ਨੂੰ ਦੇਖਦੇ ਹੀ ਤੁਸੀਂ ਆਪਣੇ ਹੋਸ਼ ਖੋਹ ਬੈਠੋਗੇ ਤੇ ਉਹ ਕੋਈ ਹੋਰ ਨਹੀਂ ਸਗੋਂ ਰਾਜਕੁਮਾਰੀ ਡਾਇਨਾ ਦਾ ਭਤੀਜੇ ਲੁਈਸ ਸਪੇਂਸਰ ਹੈ।

ਲੁਈਸ ਨੇ ਪ੍ਰਿੰਸ ਹੈਰੀ ਤੇ ਮੇਗਨ ਦੇ ਵਿਆਹ 'ਚ ਜਿਵੇ ਹੀ ਸ਼ਿਰਕਤ ਕੀਤੀ। ਉਨ੍ਹਾਂ ਨੂੰ ਦੇਖਦੇ ਹੀ ਲੋਕਾਂ ਨੇ ਆਪਣੇ ਹੋਸ਼ ਗੁਆ ਦਿੱਤੇ। ਲੋਕਾਂ ਨੇ ਟਵੀਟਰ 'ਤੇ ਟਵੀਟ ਕਰ ਲੁਈਸ ਦੇ ਹੈਰੀ ਦੀ ਥਾਂ ਲੈਣ ਦੀ ਗੱਲ ਕਹੀ। 24 ਸਾਲਾਂ ਲੁਈਸ ਨੇ ਆਪਣੀਆਂ ਭੈਣਾਂ ਲੇਡੀ ਕਿੱਟੀ ਸਪੇਂਸਰ, ਲੇਡੀ ਐਲਿਜ਼ਾ ਸਪੇਂਸਰ ਤੇ ਮਾਂ ਵਿਕਟੋਰੀਆ ਐਟੁਕੇਨ ਨਾਲ ਵਿਆਹ 'ਚ ਸ਼ਿਰਕਤ ਕੀਤੀ। ਹਮੇਸ਼ਾ ਲੋਅ ਪ੍ਰੋਫਾਇਲ ਮੇਂਟੇਨ ਕਰਨ ਵਾਲੇ ਲੁਈਸ ਆਮਤੌਰ 'ਤੇ ਘੱਟ ਹੀ ਪ੍ਰੋਗਰਾਮਾਂ 'ਤੇ ਸ਼ਿਰਕਤ ਕਰਦੇ ਹਨ ਤੇ ਉਹ ਕਿਸੇ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ ਇਸ 'ਤੇ ਵੀ ਸ਼ੱਕ ਬਣਿਆ ਹੋਇਆ ਹੈ। ਹਾਲਾਂਕਿ ਅਸੀਂ ਇਹ ਜ਼ਰੂਰ ਦੱਸ ਸਕਦੇ ਹਾਂ ਕਿ ਉਹ ਫਿਲਹਾਲ ਕੁਆਰੇ ਹਨ।