ਪਹਿਲਾਂ ਹਟਾਓ ਪਾਬੰਦੀ ਫਿਰ ਹੋ ਸਕਦੀ ਹੈ ਸਫਲ ਗੱਲਬਾਤ: ਰੁਹਾਨੀ

09/12/2019 3:07:59 PM

ਤਹਿਰਾਨ— ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਨੇ ਕਿਹਾ ਕਿ ਅਮਰੀਕਾ ਦੇ ਨਾਲ ਗੱਲਬਾਤ ਉਦੋਂ ਤੱਕ ਸਫਲ ਨਹੀਂ ਹੋਵੇਗੀ ਜਦੋਂ ਤੱਕ ਈਰਾਨ 'ਤੇ ਅਮਰੀਕੀ ਪਾਬੰਦੀਆਂ ਲਾਗੂ ਹਨ। ਉਨ੍ਹਾਂ ਨੇ ਇਹ ਗੱਲ ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਫੋਨ 'ਤੇ ਗੱਲਬਾਤ ਦੌਰਾਨ ਕਹੀ। ਰੁਹਾਨੀ ਨੇ ਕਿਹਾ ਕਿ ਅਮਰੀਕਾ ਨੇ ਮਈ 2015 ਪ੍ਰਮਾਣੂ ਸਮਝੌਤੇ ਦੇ ਤਹਿਤ ਆਪਣੀ ਜ਼ਿੰਮੇਦਾਰੀ ਦਾ ਉਲੰਘਣ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਈਰਾਨ ਦੀ ਸਰਕਾਰ, ਸੰਸਦ ਤੇ ਲੋਕਾਂ ਦੇ ਦ੍ਰਿਸ਼ਟੀਕੋਣ ਨਾਲ ਜਦੋਂ ਤੱਕ ਈਰਾਨ 'ਤੇ ਅਮਰੀਕੀ ਪਾਬੰਦੀ ਲਾਗੂ ਹੈ, ਉਦੋਂ ਤੱਕ ਅਮਰੀਕਾ ਦੇ ਨਾਲ ਗੱਲਬਾਤ ਦਾ ਕੋਈ ਮਤਲਬ ਨਹੀਂ ਹੈ। ਜੁਆਇੰਟ ਕੰਪ੍ਰੇਹੇਂਸਿਵ ਪਲਾਨ ਆਫ ਐਕਸ਼ਨ ਤੋਂ ਬਾਹਰ ਹੋਣ ਤੋਂ ਬਾਅਦ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨੂੰ ਇਕ ਵਿਕਲਪ ਸਵਿਕਾਰ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਤਹਿਰਾਨ ਦੇ ਮਿਜ਼ਾਇਲ ਪ੍ਰੋਗਰਾਮ ਤੇ ਖੇਤਰੀ ਪ੍ਰਭਾਵ ਨੂੰ ਘੱਟ ਕਰਦਾ ਹੈ।

Baljit Singh

This news is Content Editor Baljit Singh