ਈਰਾਨ ਦੀ ਬ੍ਰਿਟੇਨ ਨੂੰ ''ਨਤੀਜੇ ਭੁਗਤਣ'' ਦੀ ਚਿਤਾਵਨੀ

07/10/2019 4:54:33 PM

ਤਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਈਰਾਨੀ ਤੇਲ ਟੈਂਕਰ ਨੂੰ ਜ਼ਬਤ ਕਰਨ ਦੇ ਬ੍ਰਿਟੇਨ ਦੇ ਕਦਮ 'ਤੇ ਉਸ ਨੂੰ ਤਨੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਈਰਾਨ ਦੀ ਸਰਕਾਰੀ ਪੱਤਰਕਾਰ ਏਜੰਸੀ ਇਰਨਾ ਨੇ ਬੁੱਧਵਾਰ ਨੂੰ ਖਬਰ ਦਿੱਤੀ ਕਿ ਰਾਸ਼ਟਰਪਤੀ ਨੇ ਕੈਬਨਿਟ ਦੀ ਬੈਠਕ ਦੌਰਾਨ ਜ਼ਬਤੀ ਨੂੰ ਗਲਤ ਦੱਸਿਆ।

ਉਨ੍ਹਾਂ ਨੇ ਬ੍ਰਿਟੇਨ ਨੂੰ ਚਿਤਾਵਨੀ ਦਿੱਤੀ ਕਿ ਤੁਸੀਂ ਅਸੁਰੱਖਿਆ ਦੀ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਇਸ ਦੇ ਨਤੀਜੇ ਸਮਝੋਗੇ। ਉਨ੍ਹਾਂ ਨੇ ਇਸ ਬਾਰੇ 'ਚ ਵਿਸਥਾਰ ਨਾਲ ਕੁਝ ਨਹੀਂ ਕਿਹਾ। ਪਿਛਲੇ ਹਫਤੇ ਜ਼ਿਬ੍ਰਾਲਟਰ 'ਚ ਅਧਿਕਾਰੀਆਂ ਨੇ ਈਰਾਨ ਦੇ ਇਕ ਤੇਲ ਟੈਂਕਰ ਨੂੰ ਰੋਕਿਆ ਸੀ। ਮੰਨਿਆ ਜਾਂਦਾ ਹੈ ਕਿ ਇਹ ਟੈਂਕਰ ਜੰਗ ਨਾਲ ਤਬਾਹ ਹੋਏ ਸੀਰੀਆ ਤੇ ਈਰਾਨ ਦਾ ਕੱਚਾ ਤੇਲ ਲਿਜਾ ਰਿਹਾ ਸੀ, ਜਿਸ 'ਤੇ ਯੂਰਪੀ ਸੰਘ ਨੇ ਪਾਬੰਦੀਆਂ ਲਾਈਆਂ ਹੋਈਆਂ ਹਨ।

Baljit Singh

This news is Content Editor Baljit Singh