ਰੋਮ ''ਚ ਸਰਕਾਰ ਦੀਆਂ ਨੀਤੀਆਂ ਵਿਰੁੱਧ 40,000 ਲੋਕਾਂ ਨੇ ਕੀਤਾ ਪ੍ਰਦਰਸ਼ਨ

12/15/2019 11:37:56 AM

ਰੋਮ (ਭਾਸ਼ਾ): ਉੱਤਰੀ ਲੀਗ ਦੇ ਨੇਤਾ ਅਤੇ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮੈਤਿਓ ਸਾਲਵੀਨੀ ਦੀਆਂ ਦੂਰਗਾਮੀ ਨੀਤੀਆਂ ਵਿਰੁੱਧ ਘੱਟੋ-ਘੱਟ 40,000 ਲੋਕਾਂ ਨੇ ਪ੍ਰਦਰਸ਼ਨ ਕੀਤਾ। ਸਮਾਚਾਰ ਏਜੰਸੀ ਈਫੇ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਵਿਰੋਧ ਪ੍ਰਦਰਸ਼ਨ ਤਥਾਕਥਿਤ 'ਸਾਰਡਾਈਨਜ਼' ਵੱਲੋਂ ਆਯੋਜਿਤ ਕੀਤਾ ਗਿਆ, ਇਕ ਨੌਜਵਾਨ ਅੰਦੋਲਨ ਜੋ ਬੋਲੋਗਨਾ ਵਿਚ ਇਕ ਮਹੀਨੇ ਪਹਿਲਾਂ ਅਚਾਨਕ ਫੈਲ ਗਿਆ ਸੀ ਅਤੇ ਜਿਸ ਦੇ ਬਾਅਦ ਸਾਲਵਿਨੀ ਵਿਰੁੱਧ ਹਰ ਉਮਰ ਦਾ ਪੈਰੋਕਾਰ ਖੜ੍ਹਾ ਹੋਇਆ।ਪ੍ਰਦਰਸ਼ਨਕਾਰੀਆਂ ਨੇ ਸਾਰਡਾਈਨਜ਼ ਦੀਆਂ ਤਸਵੀਰਾਂ ਅਤੇ 'ਰੇਮ ਆਤਮ ਸਮਰਪਣ ਨਹੀਂ ਕਰੇਗਾ' ਅਤੇ 'ਨੋ ਟੂ ਹੇਟ' ਜਿਹੇ ਸੰਕੇਤ ਲਹਿਰਾਏ ਅਤੇ ਨਾਲ ਹੀ 'ਬੇਲਾ ਸਿਆਓ' ਅਤੇ ਇਟਲੀ ਦਾ ਰਾਸ਼ਟਰੀ ਗੀਤ ਗਾਇਆ।

ਇਸ ਦਾ ਉਦੇਸ਼ ਸੱਜੇ ਪੱਖ ਦੀਆਂ ਪਾਰਟੀਆਂ ਨੂੰ ਸੰਦੇਸ਼ ਦੇਣਾ ਸੀ ਕਿ ਉਹ ਆਜ਼ਾਦੀ, ਸਹਿਣਸ਼ੀਲਤਾ ਅਤੇ ਬਰਾਬਰੀ ਵਿਰੁੱਧ ਨਫਰਤ ਅਤੇ ਨਸਲਵਾਦ ਫੈਲਾਉਂਦੇ ਹਨ। ਬੋਲੋਗਨਾ ਵਿਚ 14 ਨਵੰਬਰ ਨੂੰ ਸਭ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਹੋਏ।ਉਸ ਮਗਰੋਂ ਇਹ ਪ੍ਰਦਰਸ਼ਨ ਇਟਲੀ ਭਰ ਵਿਚ ਫੈਲ ਗਏ। ਬੋਲੋਗਨਾ ਵਿਚ ਵਿਲੱਖਣ ਸਾਰਡਾਈਨਜ਼ ਲਹਿਰ ਦੀ ਸਥਾਪਨਾ ਚਾਰ ਨੌਜਵਾਨਾਂ ਨੇ ਕੀਤੀ ਜਿਹਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਸਮਰਥਨ ਹਾਸਲ ਹੋਇਆ। ਉਹਨਾਂ ਵਿਚੋਂ ਇਕ ਮੈਟਿਓ ਸਾਂਤੋਰੀ ਹੈ। ਉਹਨਾਂ ਨੇ ਸਾਲਵੀਨੀ ਵੱਲੋਂ ਗ੍ਰਹਿ ਮੰਤਰੀ ਰਹਿੰਦੇ ਹੋਏ ਜਾਰੀ ਕੀਤੇ ਗਏ ਫੁਰਮਾਨਾਂ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕੀਤੀ, ਜਿਸ ਨਾਲ ਵੰਡ ਅਤੇ ਨਸਲਵਾਦ ਪੈਦਾ ਕਰਦਿਆਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਵਿਰੁੱਧ ਸਖਤ ਨੀਤੀਆਂ ਬਣਾਈਆਂ ਗਈਆਂ ਸਨ। ਉਹਨਾਂ ਨੇ ਅੱਗੇ ਕਿਹਾ,''ਅਸੀਂ ਅਜਿਹਾ ਕਾਨੂੰਨ ਚਾਹੁੰਦੇ ਹਾਂ ਦੋ ਵਿਭਿੰਨਤਾ ਨੂੰ ਅਮੀਰ ਸਮਝਦਾ ਹੋਵੇ।''

Vandana

This news is Content Editor Vandana