ਮਿਆਂਮਾਰ ਫੌਜ ਦੇ ਟਰੱਕ ''ਤੇ ਰੋਹਿੰਗਿਆ ਬਾਗੀਆਂ ਨੇ ਕੀਤਾ ਹਮਲਾ, 5 ਜ਼ਖਮੀ

01/06/2018 4:29:16 PM

ਯਾਂਗੂਨ (ਵਾਰਤਾ)— ਮਿਆਂਮਾਰ ਦੇ ਰਖਾਇਨ ਸੂਬੇ ਵਿਚ ਰੋਹਿੰਗਿਆ ਮੁਸਲਿਮ ਬਾਗੀਆਂ ਨੇ ਘਾਤ ਲਾ ਕੇ ਫੌਜ ਦੇ ਇਕ ਟਰੱਕ 'ਤੇ ਹਮਲਾ ਕਰ ਦਿੱਤਾ, ਜਿਸ 'ਚ 5 ਜਵਾਨ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਅਤੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰੋਹਿੰਗਿਆ ਮੁਸਲਿਮ ਬਾਗੀਆਂ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜ ਮੁਤਾਬਕ ਹਥਿਆਰਾਂ ਨਾਲ ਲੈਸ ਲਗਭਗ 20 ਬਾਗੀਆਂ ਨੇ ਫੌਜ ਦੇ ਟਰੱਕ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 5 ਜਵਾਨ ਜ਼ਖਮੀ ਹੋ ਗਏ।
ਦੱਸਣਯੋਗ ਹੈ ਕਿ ਬੀਤੇ ਸਾਲ 25 ਅਗਸਤ ਨੂੰ ਰੋਹਿੰਗਿਆ ਮੁਸਲਮਾਨਾਂ ਵਲੋਂ ਮਿਆਂਮਾਰ ਫੌਜ ਦੀਆਂ ਚੌਕੀਆਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਫੌਜ ਦੇ ਜਵਾਬੀ ਹਮਲੇ ਕਾਰਨ ਹਿੰਸਾ ਫੈਲ ਗਈ, ਜਿਸ ਕਾਰਨ 6 ਲੱਖ 50 ਹਜ਼ਾਰ ਰੋਹਿੰਗਿਆ ਸ਼ਰਣਾਰਥੀਆਂ ਨੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਸ਼ਰਨ ਲਈ ਹੈ। ਓਧਰ ਸੰਯੁਕਤ ਰਾਸ਼ਟਰ ਨੇ ਮਿਆਂਮਾਰ ਦੀ ਫੌਜ ਵਲੋਂ ਚਲਾਈ ਗਈ ਮੁਹਿੰਮ ਨੂੰ ਜਾਤੀ ਕਤਲੇਆਮ ਕਰਾਰ ਦਿੰਦੇ ਹੋਏ ਇਸ ਦੀ ਸਖਤ ਨਿੰਦਾ ਕੀਤੀ ਗਈ। ਬੌਧ ਬਹੁਲ ਮਿਆਂਮਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।