ਸੀਰੀਆਈ ਸਰਹੱਦ ਦੇ ਨੇੜੇ ਰਾਕੇਟ ਹਮਲਾ, 2 ਮਰੇ

01/23/2018 2:37:15 AM

ਇਸਤਾਂਬੁੱਲ— ਸੀਰੀਆ ਦੇ ਆਫਰੀਨ ਇਲਾਕੇ ਵਲੋਂ ਸੋਮਵਾਰ ਨੂੰ ਤੁਰਕੀ ਦੇ ਇਕ ਕੈਂਪ 'ਤੇ ਹੋਏ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖਮੀ ਹੋ ਗਏ। ਡੋਗਾਨ ਸੰਚਾਰ ਕਮੇਟੀ ਨੇ ਦੱਸਿਆ ਕਿ ਅਮਰੀਕਾ ਸਮਰਥਿਤ ਵੀਆਈਪੀਜ਼ ਲੜਾਕਿਆਂ ਖਿਲਾਫ ਤੁਰਕੀ ਦਾ ਅਭਿਆਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸੀਰੀਆ ਵਲੋਂ ਦਾਗਿਆ ਗਿਆ ਇਕ ਰਾਕੇਟ ਤੁਰਕੀ 'ਚ ਹਾਤੇ ਇਲਾਕੇ ਦੇ ਕਿਰੀਖਾਨ 'ਚ ਡਿੱਗਿਆ। ਹਮਲੇ 'ਚ ਮਾਰੇ ਗਏ ਲੋਕ ਫਰੀ ਸੀਰੀਅਨ ਆਰਮੀ ਦੇ ਲੜਾਕੇ ਦੱਸੇ ਜਾ ਰਹੇ ਹਨ।