ਵਿਚੋਲਾ ਬਣ ''ਰੋਬੋਟ ਨੇ ਬਣਵਾਈਆਂ ਜੋੜੀਆਂ''

02/17/2019 5:51:22 PM

ਟੋਕੀਓ (ਏਜੰਸੀ)- ਜਪਾਨ ਦੀ ਰਾਜਧਾਨੀ ਟੋਕੀਓ ਵਿਚ ਕੁਵਾਰੇ ਕੁੜੀਆਂ-ਮੁੰਡਿਆਂ ਦੀਆਂ ਵਿਚੋਲਾ ਬਣ ਕੇ ਰੋਬੋਟ ਨੇ ਜੋੜੀਆਂ ਬਣਵਾਈਆਂ। ਇਥੇ ਪਾਰਟਨਰ ਲੱਭਣ ਲਈ ਇਕ ਇਵੈਂਟ ਕਰਵਾਇਆ ਗਿਆ ਸੀ, ਜਿਸ ਵਿਚ ਛੋਟੇ-ਛੋਟੇ ਰੋਬੋਟ ਵੀ ਮੌਜੂਦ ਸਨ। ਦਰਅਸਲ ਰੋਬੋਟ ਉਨ੍ਹਾਂ ਲੜਕੇ-ਲੜਕੀਆਂ ਦੀ ਗੱਲ ਪਹੁੰਚਾ ਰਹੇ ਸਨ। ਜੋ ਇਕ ਦੂਜੇ ਨਾਲ ਗੱਲ ਕਰਨ ਤੋਂ ਸ਼ਰਮਾ ਰਹੇ ਹਨ। ਇਸ ਵਿਚ 25 ਤੋਂ 39 ਸਾਲ ਦੀ ਉਮਰ ਦੇ 28 ਕੁੜੀਆਂ-ਮੁੰਡਿਆਂ ਨੇ ਹਿੱਸਾ ਲਿਆ। ਇਨ੍ਹਾਂ ਰੋਬੋਟ ਕਾਰਨ ਚਾਰ ਜੋੜੀਆਂ ਵੀ ਬਣੀਆਂ।

ਜਾਪਾਨ ਨਿਊਜ਼ ਮੁਤਾਬਕ ਇਹ ਇਵੈਂਟ ਟੋਕੀਓ ਸਥਿਤ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਹੋਰ ਤਕਨੀਕ 'ਤੇ ਕੰਮ ਕਰਨ ਵਾਲੀ ਕੰਟੈਂਟ ਇਨੋਵੇਸ਼ਨ ਪ੍ਰੋਗਰਾਮ (ਸੀ.ਆਈ.ਪੀ.) ਐਸੋਸੀਏਸ਼ਨ ਨੇ ਆਯੋਜਿਤ ਕੀਤਾ ਸੀ। ਸੀ.ਆਈ.ਪੀ. ਦੇ ਅਧਿਕਾਰੀ ਯੁਨੈਸੁਕੇ ਤਾਕਾਹਾਸ਼ੀ ਨੇ ਦੱਸਿਆ ਰੋਬੋਟ ਅਜਿਹੇ ਲੋਕਾਂ ਦੀ ਮਦਦ ਕਰ ਸਕਦੇ ਹਨ, ਜੋ ਆਪਣੇ ਵਿਆਹ ਦੀ ਗੱਲ ਨਹੀਂ ਕਰ ਸਕਦੇ ਜਾਂ ਫਿਰ ਗੱਲ ਕਰਨ ਵਿਚ ਸ਼ਰਮਾਉਂਦੇ ਹਨ। ਜਾਪਾਨ ਨਿਊਜ਼ ਮੁਤਾਬਕ ਇਸ ਇਵੈਂਟ ਵਿਚ ਆਉਣ ਵਾਲੇ ਮੁਕਾਬਲੇਬਾਜ਼ਾਂ ਤੋਂ ਪਹਿਲਾਂ 45 ਵੱਖ-ਵੱਖ ਵਿਸ਼ਿਆਂ 'ਤੇ ਸਵਾਲਾਂ ਦੇ ਜਵਾਬ ਪੁੱਛੇ ਗਏ, ਜਿਸ ਵਿਚ ਉਨ੍ਹਾਂ ਦੀ ਇੱਛਾ, ਸ਼ੌਕ, ਜਾਬ ਵਰਗੀਆਂ ਜਾਣਕਾਰੀਆਂ ਸ਼ਾਮਲ ਸਨ। ਇਸ ਤੋਂ ਬਾਅਦ ਇਨ੍ਹਾਂ ਜਾਣਕਾਰੀਆਂ ਨੂੰ ਇਸ ਛੋਟੇ ਜਿਹੇ ਰੋਬੋਟ ਵਿਚ ਅਪਲੋਡ ਕੀਤਾ ਗਿਆ। 

Sunny Mehra

This news is Content Editor Sunny Mehra