ਰਾਬਰਟ ਮੂਲਰ ਨੇ ਵਿਸ਼ੇਸ਼ ਵਕੀਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Wednesday, May 29, 2019 - 11:25 PM (IST)

ਵਾਸ਼ਿੰਗਟਨ— ਅਮਰੀਕਾ ਦੀ ਪਿਛਲੀ ਰਾਸ਼ਟਰਪਤੀ ਚੋਣ ਦੌਰਾਨ ਰਾਸ਼ਟਰਪਤੀ ਟਰੰਪ ਦੀ ਪ੍ਰਚਾਰ ਮੁਹਿੰਮ ਤੇ ਰੂਸ ਦੇ ਵਿਚਾਲੇ ਰਿਸ਼ਤਿਆਂ 'ਤੇ ਆਪਣੀ ਦੋ ਸਾਲ ਦੀ ਚੁੱਪੀ ਤੋੜਦੇ ਹੋਏ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਬੁੱਧਵਾਰ ਨੂੰ ਨਿਆਂ ਵਿਭਾਗ ਤੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ, ਤਾਂ ਕਿ ਉਹ ਨਿੱਜੀ ਜ਼ਿੰਦਗੀ 'ਚ ਪਰਤ ਸਕਣ।


ਮੂਲਰ ਨੇ ਅਸਤੀਫਾ ਅਜਿਹੇ ਵੇਲੇ 'ਚ ਦਿੱਤਾ ਹੈ ਜਦੋਂ ਅਜਿਹੀ ਮੰਗ ਕੀਤੀ ਜਾ ਰਹੀ ਸੀ ਕਿ ਉਹ ਆਪਣੇ ਸਿੱਟਿਆਂ ਨੂੰ ਲੈ ਕੇ ਕੈਪਿਟਲ ਹਿੱਲ 'ਚ ਗਵਾਹੀ ਦੇਣ। ਅਟਾਰਨੀ ਜਨਰਲ ਵਿਲੀਅਮ ਬਾਰ ਦੇ ਨਾਲ ਉਨ੍ਹਾਂ ਦੇ ਅਸਹਿਜ ਸਬੰਧਾਂ ਦੀਆਂ ਖਬਰਾਂ ਵੀ ਆ ਰਹੀਆਂ ਸਨ। ਸਾਲ 2016 ਦੀਆਂ ਚੋਣਾਂ 'ਚ ਰੂਸੀ ਦਖਲ 'ਤੇ ਮੂਲਰ ਦੀ ਰਿਪੋਰਟ ਨਾਲ ਨਿਪਟਣ 'ਚ ਬਾਰ ਦੇ ਤੌਰ-ਤਰੀਕੇ ਦੇ ਕਾਰਨ ਦੋਵਾਂ 'ਚ ਤਣਾਅ ਦੀਆਂ ਖਬਰਾਂ ਸਨ। ਬੀਤੇ ਮਾਰਚ 'ਚ ਰਿਪੋਰਟ ਸੌਂਪਣ ਤੋਂ ਬਾਅਦ ਮੂਲਰ ਨਿਆਂ ਵਿਭਾਗ ਦੇ ਕਰਮਚਾਰੀ ਬਣੇ ਹੋਏ ਸਨ। ਹਾਲਾਂਕਿ ਨਿਆਂ ਵਿਭਾਗ ਨੇ ਇਹ ਨਹੀਂ ਕਿਹਾ ਹੈ ਕਿ ਉਹ ਇੰਨੇ ਦਿਨਾਂ ਤੋਂ ਕੀ ਕੰਮ ਕਰ ਰਹੇ ਸਨ। ਇਸ ਵਿਚਾਲੇ ਆਪਣੀ ਨਿਯੁਕਤੀ ਦੇ ਤਕਰੀਬਨ ਦੋ ਸਾਲ ਬਾਅਦ ਆਪਣੇ ਪਹਿਲੇ ਜਨਤਕ ਬਿਆਨ 'ਚ ਮੂਲਰ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਨਿਆਂ 'ਚ ਰੋਕ ਪੈਦਾ ਕਰਨ ਦੇ ਅਪਰਾਧ ਤੋਂ ਬਰੀ ਨਹੀਂ ਕੀਤਾ ਹੈ ਪਰ ਕਿਸੇ ਰਾਸ਼ਟਰਪਤੀ ਨੂੰ ਅਪਰਾਧ ਲਈ ਦੋਸ਼ੀ ਸਾਬਿਤ ਕਰਨਾ ਵਿਕਲਪ ਨਹੀਂ ਹੈ। 

ਇਸੇ ਵਿਚਾਲੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੂਲਰ ਦੇ ਪਹਿਲੇ ਜਨਤਕ ਬਿਆਨ 'ਚ ਕੁਝ ਵੀ ਨਵਾਂ ਨਹੀਂ ਹੈ ਤੇ ਹੁਣ ਮਾਮਲਾ ਬੰਦ ਹੋ ਚੁੱਕਾ ਹੈ। ਟਰੰਪ ਨੇ ਟਵੀਟ ਕੀਤਾ ਕਿ ਮੂਲਰ ਦੀ ਰਿਪੋਰਟ ਨਾਲ ਕੁਝ ਬਦਲਣ ਵਾਲਾ ਨਹੀਂ ਹੈ। ਸਬੂਤ ਘੱਟ ਸਨ ਤੇ ਇਸ ਲਈ ਸਾਡੇ ਦੇਸ਼ 'ਚ ਵਿਅਕਤੀ ਨਿਰਦੋਸ਼ ਹਨ। ਮਾਮਲਾ ਬੰਦ ਹੋ ਚੁੱਕਾ ਹੈ। ਸ਼ੁੱਕਰੀਆ।


Baljit Singh

Content Editor

Related News