ਮੈਲਬੌਰਨ ''ਚ ਗਹਿਣਿਆਂ ਦੇ ਸਟੋਰ ਨੂੰ ਲੁੱਟਣ ਵਾਲੇ ਲੁਟੇਰੇ ਨਿਕਲੇ ਨਾਬਾਲਗ, ਪੁਲਸ ਨੇ ਮਾਮਲਾ ਦਰਜ ਕੀਤਾ

01/23/2017 1:32:41 PM

ਮੈਲਬੌਰਨ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ''ਚ ਬੀਤੀ 14 ਜਨਵਰੀ ਨੂੰ ਦਿਨ-ਦਿਹਾੜੇ ਇਕ ਗਹਿਣਿਆਂ ਦੇ ਸਟੋਰ ''ਚ ਭੰਨ-ਤੋੜ ਅਤੇ ਲੁੱਟ-ਖੋਹ ਕਰਕੇ ਫਰਾਰ ਹੋਏ ਲੁਟੇਰਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਫੜੇ ਗਏ ਲੁਟੇਰਿਆਂ ''ਤੇ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੇ ਲੁਟੇਰੇ ਨਾਬਾਲਗ ਹਨ, 4 ਲੁਟੇਰਿਆਂ ਦੀ ਉਮਰ 16 ਸਾਲ ਅਤੇ ਇਕ 17 ਸਾਲ ਦਾ ਹੈ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਅੱਜ ਜਾਂ ਕੱਲ ਬੱਚਿਆਂ ਦੀ ਅਦਾਲਤ ''ਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਲੁਟੇਰਿਆਂ ਦੀ ਕਾਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਸੀ। 
ਦੱਸਣ ਯੋਗ ਹੈ ਕਿ ਦੱਖਣੀ-ਪੂਰਬੀ ਮੈਲਬੌਰਨ ਦੇ ਤੋਰਖ ਪਿੰਡ ''ਚ ਸਥਿਤ ਗਹਿਣਿਆਂ ਦੀ ਦੁਕਾਨ ''ਚ 5 ਹਥਿਆਰਬੰਦ ਨੇ ਧਾਵਾ ਬੋਲ ਦਿੱਤਾ ਸੀ। ਉਨ੍ਹਾਂ ਨੇ ਦੁਕਾਨ ''ਚ ਦਾਖਲ ਹੁੰਦੇ ਹੀ ਭੰਨ-ਤੋੜ ਕੀਤੀ ਅਤੇ ਲੁੱਟ-ਖੋਹ ਕਰਨ ਮਗਰੋਂ ਉਹ ਕਾਰ ''ਚ ਸਵਾਰ ਹੋ ਕੇ ਫਰਾਰ ਹੋ ਗਏ ਸਨ। ਲੁਟੇਰਿਆਂ ਨੇ ਸਟੋਰ ''ਚ ਇਕ ਸਟਾਫ ਮੈਂਬਰ ਦੇ ਸਿਰ ''ਤੇ ਬੰਦੂਕ ਨਾਲ ਸੱਟ ਮਾਰੀ ਸੀ ਅਤੇ ਜ਼ਖਮੀ ਕਰਨ ਮਗਰੋਂ ਫਰਾਰ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸੇ ਸਟੋਰ ''ਚ ਇਸ ਤੋਂ ਪਹਿਲਾਂ ਵੀ ਲੁਟੇਰਿਆਂ ਨੇ ਲੁੱਟ-ਖੋਹ ਕੀਤੀ ਸੀ।

Tanu

This news is News Editor Tanu