ਅਫਗਾਨਿਸਤਾਨ ''ਚ ਸੜਕ ਕੰਢੇ ਬੰਬ ਧਮਾਕਾ, ਇਕ ਬੱਚੇ ਸਮੇਤ ਦੋ ਨਾਗਰਿਕਾਂ ਦੀ ਮੌਤ

10/23/2021 9:21:37 PM

ਕਾਬੁਲ-ਅਫਗਾਨਿਸਤਾਨ ਦੇ ਪੂਰਬੀ ਖੇਤਰ 'ਚ ਤਾਲਿਬਾਨ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਸੜਕ ਕੰਢੇ ਕੀਤੇ ਗਏ ਬੰਬ ਧਮਾਕੇ 'ਚ ਸ਼ਨੀਵਾਰ ਨੂੰ ਇਕ ਬੱਚੇ ਸਮੇਤ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਤਾਲਿਬਾਨ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਮੁਖੀ ਇਸਮਾਤੁੱਲਾਹ ਮੁਬਾਰਿਜ ਨੇ ਕਿਹਾ ਕਿ ਤਾਲਿਬਾਨ ਦੇ ਵਾਹਨ ਨੇੜੇ ਕੀਤੇ ਗਏ ਦੋ ਬੰਬ ਧਮਾਕਿਆਂ 'ਚ ਇਕ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਇਹ ਵੀ ਪੜ੍ਹੋ : ਕੋਵਿਡ-19 : ਰੂਸ 'ਚ ਇਕ ਦਿਨ 'ਚ ਰਿਕਾਰਡ 1,075 ਮਰੀਜ਼ਾਂ ਦੀ ਹੋਈ ਮੌਤ

ਹਮਲੇ ਦੀ ਤੁਰੰਤ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ (ਆਈ.ਐੱਸ.) ਸਮੂਹ ਪੂਰਬੀ ਨੰਗਰਹਾਰ ਸੂਬੇ 'ਚ ਸਰਗਰਮ ਹੈ, ਜਿਥੇ ਉਸ ਨੇ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਹਮਲੇ ਕੀਤੇ ਹਨ। ਸਥਾਨਕ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਚਾਰ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਆਈ.ਐੱਸ. ਨੇ ਦੱਖਣੀ ਅਫਗਾਨਿਸਤਾਨ ਦੇ ਇਕ ਸ਼ੀਆ ਮਸਜਿਦ 'ਤੇ ਇਕ ਘਾਤਕ ਆਤਮਘਾਤੀ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ ਜਿਸ 'ਚ 47 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡੇਲਟਾ ਪਲੱਸ' ਵੇਰੀਐਂਟ ਦੇ ਮਾਮਲਿਆਂ 'ਚ ਵਾਧੇ ਨੇ ਵਧਾਈ ਚਿੰਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar