ਯੁਗਾਂਡਾ ''ਚ ਸੜਕ ਹਾਦਸਾ, 8 ਦੀ ਮੌਤ

10/23/2019 1:49:32 AM

ਕੰਪਾਲਾ - ਪੂਰਬੀ ਯੁਗਾਂਡਾ ਦੇ ਜਿੰਜਾ ਜ਼ਿਲੇ 'ਚ 2 ਟਰੱਕਾਂ ਵਿਚਾਲੇ ਜ਼ੋਰਦਾਰ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ। ਕੀਰਾ ਉੱਤਰੀ ਡਿਵੀਜ਼ਨ ਪੁਲਸ ਕਮਾਂਡਰ ਹੇਨਰੀ ਮੁਗਾਰੂਰਾ ਨੇ ਆਖਿਆ ਕਿ ਗੰਨਿਆਂ ਨਾਲ ਭਰੇ 2 ਟਰੱਕ ਭੀਸ਼ਣ ਦੁਰਘਟਨਾ ਦਾ ਸ਼ਿਕਾਰ ਹੋ ਗਏ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤੇਜ਼ ਰਫਤਾਰ ਕਾਰਨ ਟਰੱਕ ਦੀ ਬ੍ਰੇਕ ਫੇਲ ਹੋ ਗਈ ਜਿਸ ਕਾਰਨ ਇਹ ਹਾਦਸਾ ਹੋਇਆ। ਉਨ੍ਹਾਂ ਆਖਿਆ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਹੈ। ਉਨ੍ਹਾਂ ਮੁਤਾਬਕ ਟਰੱਕ ਚਾਲਕ ਨੇ ਯਾਤਾਯਾਤ ਨਿਯਮ ਤੋੜਿਆ ਅਤੇ ਤੇਜ਼ ਰਫਤਾਰ 'ਤੇ ਧਿਆਨ ਨਹੀਂ ਦਿੱਤਾ। ਪੁਲਸ ਰਿਪੋਰਟ ਮੁਤਾਬਕ ਯੁਗਾਂਡਾ 'ਚ ਪ੍ਰਤੀ ਸਾਲ ਕਰੀਬ 20,000 ਦੁਰਘਟਨਾਵਾਂ ਹੁੰਦੀਆਂ ਹਨ ਜਿਸ 'ਚ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ।

Khushdeep Jassi

This news is Content Editor Khushdeep Jassi