ਨਦੀ 'ਚ ਤੈਰਨ ਗਿਆ ਸ਼ਖਸ ਜਦੋਂ ਅਚਾਨਕ ਹੀ ਫਸਿਆ ਬਰਫ ਹੇਠਾਂ (ਵੀਡੀਓ)

01/18/2018 12:07:52 PM

ਬੀਜਿੰਗ(ਬਿਊਰੋ)— ਬੀਤੇ ਦਿਨਾਂ ਤੋਂ ਸਾਰੇ ਦੇਸ਼ਾਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਕਿਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਕਿਤੇ ਬਰਫ ਪੈ ਰਹੀ ਹੈ। ਇੱਥੋਂ ਤੱਕ ਕਈ ਦੇਸ਼ਾਂ ਦੀਆਂ ਨਦੀਆਂ ਤੱਕ ਬਰਫ ਨਾਲ ਜੰਮ ਗਈਆਂ ਹਨ ਅਤੇ ਲੋਕ ਬਿਨਾਂ ਡਰੇ ਬਰਫ ਨਾਲ ਜੰਮੀ ਨਦੀ 'ਤੇ ਸਕੇਟਿੰਗ ਕਰਦੇ ਹਨ, ਜੋ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਚੀਨ ਵਿਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਇਕ ਵਿਅਕਤੀ ਬਰਫ ਨਾਲ ਅੱਧੀ ਜੰਮੀ ਨਦੀ ਵਿਚ ਤੈਰਨ ਲਈ ਉਤਰ ਗਿਆ ਅਤੇ ਉਹ ਤੈਰਦਾ ਹੋਇਆ ਬਰਫ ਦੇ ਹੇਠਾਂ ਚਲਾ ਗਿਆ ਅਤੇ ਜਿਸ ਤਰ੍ਹਾਂ ਹੀ ਉਸ ਨੇ ਮੂੰਹ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਿਰ 'ਤੇ ਬਰਫ ਹੋਣ ਕਾਰਨ ਉਹ ਅੰਦਰ ਹੀ ਫਸ ਗਿਆ। ਜਿਸ ਤੋਂ ਬਾਅਦ ਉਸ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣ ਲੱਗੀ ਪਈ। ਜਿਵੇਂ ਹੀ ਉਸ ਦੇ ਦੋਸਤ ਨੇ ਉਸ ਨੂੰ ਖਤਰੇ ਵਿਚ ਦੇਖਿਆ ਤਾਂ ਉਹ ਬਿਨਾਂ ਸੋਚੇ ਸਮਝੇ ਹੀ ਬਰਫ ਨਾਲ ਜੰਮੀ ਨਦੀ ਵਿਚ ਗਿਆ ਅਤੇ ਬਰਫ ਤੋੜ ਕੇ ਦੋਸਤ ਨੂੰ ਨਦੀ ਵਿਚੋਂ ਬਾਹਰ ਕੱਢ ਲਿਆ। ਇਸ ਘਟਨਾ ਦੀ ਇਕ ਵੀਡੀਓ ਵੀ ਫੇਸਬੁੱਕ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।