ਸਾਵਧਾਨ! ਐਂਟੀਬਾਇਓਟਿਕਸ ਨਾਲ ਵਧ ਸਕਦੈ ਰੈਕਟਲ ਕੈਂਸਰ ਦਾ ਖਤਰਾ

08/25/2019 7:27:00 PM

ਲੰਡਨ— ਸਰਦੀ-ਖਾਂਸੀ, ਬੁਖਾਰ ਜਾਂ ਫਿਰ ਕਿਸੇ ਛੋਟੀ-ਮੋਟੀ ਬੀਮਾਰੀਆਂ ਲਈ ਵੀ ਜੇਕਰ ਤੁਸੀਂ ਐਲੋਪੈਥਿਕ ਡਾਕਟਰ ਕੋਲ ਜਾਂਦੇ ਹਨ ਤਾਂ ਡਾਕਟਰ ਸਭ ਤੋਂ ਪਹਿਲਾਂ 3 ਜਾਂ 5 ਦਿਨ ਦੀ ਐਂਟੀਬਾਇਓਟਿਕਸ ਦਵਾਈ ਦਾ ਕੋਰਸ ਲਿਖ ਦਿੰਦੇ ਹਨ ਤਾਂ ਕਿ ਮਰੀਜ ਜਲਦੀ ਠੀਕ ਹੋ ਜਾਏ। ਕਈ ਵਾਰ ਤਾਂ ਬਿਨਾਂ ਡਾਕਟਰ ਤੋਂ ਪੁੱਛੇ ਵੀ ਬਹੁਤ ਸਾਰੇ ਲੋਕ ਬੀਮਾਰ ਹੋਣ 'ਤੇ ਐਂਟੀਬਾਇਓਟਿਕ ਖਾ ਲੈਂਦੇ ਹਨ ਜੇਕਰ ਤੁਸੀਂ ਵੀ ਅਜਿਹਾ ਕਰਦੇ ਹਨ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਕੋਲੋਨ ਅਤੇ ਰੈਕਟਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ।

ਇਕ ਨਵੀਂ ਸਟੱਡੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿੰਗਲ ਕੋਰਸ ਐਂਟੀਬਾਇਓਟਿਕ ਦੇ ਸੇਵਨ ਨਾਲ ਵੀ ਕੋਲੋਨ ਭਾਵ ਮਲ ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ। ਗਟ ਨਾਂ ਦੇ ਜਨਰਲ 'ਚ ਪ੍ਰਕਾਸ਼ਿਤ ਇਸ ਸਟੱਡੀ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਕਿਵੇਂ ਐਂਟੀਬਾਇਓਟਿਕ ਦਵਾ ਦੀ ਇਸ ਕੈਟਾਗਿਰੀ ਦਾ ਸਮਝਦਾਰੀ ਨਾਲ ਵਰਤੋਂ ਕਰਨ ਦੀ ਲੋੜ ਹੈ ਕਿਉਂਕਿ ਡਾਕਟਰਜ਼ ਵੀ ਇਸ ਨੂੰ ਲੋੜ ਤੋਂ ਜ਼ਿਆਦਾ ਪ੍ਰੀਸਕ੍ਰਾਈਬ ਕਰ ਰਹੇ ਹਨ ਤੇ ਇਸ ਦਾ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਹੈ।

ਸਾਈਡ ਇਫੈਕਟ ਦੀ ਵਜ੍ਹਾ ਕਰ ਕੇ ਕ੍ਰਾਨਿਕ ਬੀਮਾਰੀਆਂ ਦਾ ਖਤਰਾ : ਇਸ ਸਟੱਡੀ ਦੀ ਲੀਡ ਆਥਰ ਸਿੰਥਿਆ ਸਿਅਰਸ ਕਹਿੰਦੀ ਹੈ ਸਾਡੀ ਰਿਸਰਚ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਦਾ ਸਰੀਰ 'ਤੇ ਕਿੰਨਾ ਬੁਰਾ ਅਸਰ ਹੁੰਦਾ ਹੈ ਤੇ ਇਸ ਨਾਲ ਕਈ ਤਰ੍ਹਾਂ ਦੀ ਕ੍ਰਾਨਿਕ ਬੀਮਾਰੀਆਂ ਵੀ ਹੋ ਸਕਦੀ ਹੈ। ਸਟੱਡੀ 'ਚ ਯੂ. ਕੇ. ਦੇ 1 ਕਰੋੜ 10 ਲੱਖ ਮਰੀਜ਼ਾਂ ਦੇ ਡੇਟਾ ਦੀ ਜਾਂਚ ਕੀਤੀ ਗਈ ਜਿਸ 'ਚ ਜਨਵਰੀ 1989 ਤੋਂ ਦਸੰਬਰ 2012 ਭਾਵ 23 ਸਾਲ ਦੇ ਪੀਰੀਅਡ ਦੀ ਜਾਂਚ ਹੋਈ। ਇਸ 'ਚ ਲਗਭਗ 28 ਹਜ਼ਾਰ 890 ਮਰੀਜ਼ਾਂ ਨੂੰ ਕੋਲੋਰੈਕਟਲ ਕੈਂਸਰ ਦੀ ਗੱਲ ਸਾਹਮਣੇ ਆਈ।

ਐਂਟੀਬਾਇਓਟਿਕ ਐਕਸਪੋਜ਼ਰ ਨਾਲ ਮਲ ਕੈਂਸਰ ਦਾ ਖਤਰਾ : ਇਨ੍ਹਾਂ ਮੈਡੀਕਲ ਰਿਕਾਰਡਸ ਦੀ ਵਰਤੋਂ ਹਰ ਇਕ ਕੇਸ ਹਿਸਟਰੀ ਦੀ ਜਾਂਚ ਕਰਨ ਲਈ ਕੀਤਾ ਗਿਆ ਜਿਸ 'ਚ ਕੋਲੋਨ ਕੈਂਸਰ ਦੇ ਰਿਸਕ ਫੈਕਟਰਸ ਵਰਗੇ ਮੋਟਾਪੇ ਦਾ, ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਐਂਟੀਬਾਇਓਟਿਕ ਦੇ ਯੂਜ਼ 'ਤੇ ਵੀ ਧਿਆਨ ਦਿੱਤਾ ਗਿਆ। ਖੋਜੀਆਂ ਨੇ ਪਾਇਆ ਕਿ ਜਿਹੜੇ ਲੋਕਾਂ ਨੂੰ ਕੋਲੋਨ ਕੈਂਸਰ ਹੋਇਆ ਉਹ ਐਂਟੀਬਾਇਓਟਿਕਸ ਪ੍ਰਤੀ ਜ਼ਿਆਦਾ ਐਕਸਪੋਜ਼ਡ ਸਨ।

Baljit Singh

This news is Content Editor Baljit Singh