ਮਾਂ ਦੇ ਪੇਟ ’ਚ ਪਲ ਰਹੇ ਬੱਚੇ ਨੂੰ ਜ਼ੁਕਾਮ ਦੇ ਵਾਇਰਸ ਦਾ ਖਤਰਾ

12/07/2019 9:38:58 PM

ਵਾਸ਼ਿੰਗਟਨ (ਇੰਟ)- ਗਰਭਨਾਲ ਔਰਤ ਦੇ ਹੀ ਸਰੀਰ ਦਾ ਅਨਿੱਖੜਵਾਂ ਅੰਗ ਹੁੰਦਾ ਹੈ, ਜੋ ਗਰਭ ਅਵਸਥਾ ਦੌਰਾਨ ਬੱਚੇ ਨੂੰ ਸੁਰੱਖਿਆ ਅਤੇ ਪੋਸ਼ਣ ਦੇਣ ਦਾ ਕੰਮ ਕਰਦੀ ਹੈ। ਬੱਚਾ ਇਸੇ ਦੇ ਸਹਾਰੇ ਮਾਂ ਦੇ ਗਰਭ ’ਚ ਜਿਊਂਦਾ ਰਹਿੰਦਾ ਹੈ। ਗਰਭਵਤੀ ਔਰਤ ਇਸੇ ‘ਨਾਲ’ ਦੇ ਮਾਧਿਅਮ ਨਾਲ ਆਪਣੇ ਬੱਚੇ ਨਾਲ ਜੁੜੀ ਹੁੰਦੀ ਹੈ। ਇਹ ਬੱਚੇ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਣ ਦਾ ਕੰਮ ਕਰਦੀ ਹੈ। ਠੰਡ ਦੌਰਾਨ ਹੋਣ ਵਾਲੇ ਸਰਦੀ ਜ਼ੁਕਾਮ ਦਾ ਵਾਇਰਸ ਔਰਤਾਂ ਦੇ ਗਰਭਨਾਲ ਪਾਰ ਕਰ ਕੇ ਭਰੂਣ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ। ਇਕ ਹੁਣੇ ਹੋਈ ਖੋਜ ਅਨੁਸਾਰ ਗਰਭਵਤੀ ਔਰਤ ਨੂੰ ਸਰਦੀ ਜ਼ੁਕਾਮ ਹੋਣ ’ਤੇ ਇਸ ਦਾ ਵਾਇਰਸ ਅਣਜੰਮੇ ਬੱਚੇ ਤੱਕ ਵੀ ਪਹੁੰਚ ਸਕਦਾ ਹੈ।

ਅਮਰੀਕਾ ਦੀ ਤੁਨੇਲ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਗਰਭਨਾਲ ਗਰਭ ਅਵਸਥਾ ਦੌਰਾਨ ਪਹਿਰੇਦਾਰ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਬੱਚੇ ਤੱਕ ਪੋਸ਼ਣ ਅਤੇ ਆਕਸੀਜਨ ਪਹੁੰਚਦੀ ਹੈ। ਨਾਲ ਹੀ ਜੀਵਾਣੂਆਂ ਨੂੰ ਬੱਚੇ ਤੱਕ ਪਹੁਚਣ ਤੋਂ ਰੋਕਦੀ ਹੈ ਅਤੇ ਉਸ ਦੇ ਵਿਕਾਸ ’ਚ ਮਦਦ ਕਰਦੀ ਹੈ। ਗਰਭ ਨਾਲ ਹੀ ਬੱਚੇ ਨੂੰ ਮਾਂ ਦੇ ਸਰੀਰ ਨਾਲ ਜੋੜਦੀ ਹੈ। ਇਕ ਅਖਬਾਰ ’ਚ ਛਪੀ ਖਬਰ ’ਚ ਕਿਹਾ ਗਿਆ ਹੈ ਕਿ ਪਹਿਲਾਂ ਮੰਨਿਆ ਜਾਂਦਾ ਸੀ ਕਿ ਗਰਭਨਾਲ ’ਚ ਘੁਸਪੈਠ ਨਹੀਂ ਕੀਤੀ ਜਾ ਸਕਦੀ ਹੈ ਪਰ ਹੁਣੇ ਜਿਹੇ ਹੋਈਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਜੀਕਾ ਵਾਇਰਸ ਗਰਭਨਾਲ ਦੀ ਰੁਕਾਵਟ ਨੂੰ ਪਾਰ ਕਰਕੇ ਬੱਚੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਖੋਜੀ ਜੀਓਵਾਨੀ ਪੀਡੀਮੈਂਟੋ ਨੇ ਕਿਹਾ, ‘‘ਸਾਡੀ ਖੋਜ ਨਾਲ ਪਹਿਲੀ ਵਾਰ ਇਹ ਸਿੱਧ ਹੋਇਆ ਹੈ ਕਿ ਸਧਾਰਨ ਸਰਦੀ ਜ਼ੁਕਾਮ ਵੀ ਗਰਭਨਾਲ ਨੂੰ ਪਾਰ ਕਰਕੇ ਭਰੂਣ ਨੂੰ ਇਨਫੈਕਟਿਡ ਕਰ ਸਕਦਾ ਹੈ।

ਗਰਭਨਾਲ ’ਤੇ ਟੈਸਟ
ਖੋਜੀਆਂ ਨੇ ਦਾਨ ਕੀਤੇ ਗਏ ਗਰਭਨਾਲ ’ਚੋਂ ਤਿੰਨ ਪ੍ਰਮੁੱਖ ਸਾਈਟੋਟ੍ਰੋਫੋਬਲਾਸਟ, ਸਟੋਮਾ ਫਿਬੋਬਲਾਸਟ ਅਤੇ ਹੋਫਬਾਉਰ ਕੋਸ਼ਿਕਾਵਾਂ ਨੂੰ ਕੱਢਿਆ। ਲੈਬ ’ਚ ਖੋਜੀਆਂ ਨੇ ਇਨ੍ਹਾਂ ਕੋਸ਼ਿਕਾਵਾਂ ਨੂੰ ਰਿਸਪਾਈਟੇਰਟੀ ਸਿੰਕੇਸ਼ਿਕਲ ਵਾਇਰਸ ਦੇ ਸੰਪਰਕ ’ਚ ਰੱਖਿਆ। ਇਸ ਵਾਇਰਸ ਨਾਲ ਸਰਦੀ ਜ਼ੁਕਾਮ ਹੁੰਦਾ ਹੈ। ਸਾਈਟੋਟ੍ਰੋਫੋਬਲਾਸਟ ਕੋਸ਼ਿਕਾਵਾਂ ਇਸ ਵਾਇਰਸ ਨੂੰ ਰੋਕਣ ’ਚ ਕਾਮਯਾਬ ਰਹੀਆਂ ਪਰ ਸਟੋਮਾ ਫਿਬੋਬਲਾਸਟ ਅਤੇ ਹੋਫਬਾਉਰ ਕੋਸ਼ਿਕਾਵਾਂ ’ਚ ਇਸ ਵਾਇਰਸ ਤੋਂ ਇਨਫੈਕਟਿਡ ਹੋਣ ਦਾ ਖਤਰਾ ਜ਼ਿਆਦਾ ਸੀ। ਖੋਜੀਆਂ ਨੇ ਕਿਹਾ ਕਿ ਹੋਫਬਾਉਰ ਕੋਸ਼ਿਕਾਵਾਂ ਨੇ ਵਾਇਰਸ ਨੂੰ ਆਪਣੇ ਅੰਦਰ ਫੈਲਣ ਦਾ ਮੌਕਾ ਦਿੱਤਾ ਕਿਉਂਕਿ ਇਹ ਕੋਸ਼ਿਕਾਵਾਂ ਗਰਭਨਾਲ ਤੋਂ ਹੁੰਦੇ ਹੋਏ ਭਰੂਣ ਤੱਕ ਪਹੁੰਚਦੀਆਂ ਹਨ। ਇਸ ਲਈ ਇਹ ਵਾਇਰਸ ਦੇ ਭਰੂਣ ਤੱਕ ਪਹੁੰਚਣ ਦਾ ਕਾਰਨ ਬਣ ਸਕਦੀਆਂ ਹਨ।

Sunny Mehra

This news is Content Editor Sunny Mehra