ਗਰਭ ਅਵਸਥਾ ਦੌਰਾਨ ਮਿੱਠੇ ਡ੍ਰਿੰਕਸ ਨਾਲ ਬੱਚਿਆਂ ''ਚ ਵਧ ਜਾਂਦੈ ਦਮੇ ਦਾ ਖਤਰਾ

12/09/2017 12:59:40 AM

ਬੋਸਟਨ-ਗਰਭ ਅਵਸਥਾ ਦੌਰਾਨ ਮਿੱਠੇ ਡ੍ਰਿੰਕਸ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸੱਤ ਤੋਂ ਅੱਠ ਸਾਲ ਦੀ ਉਮਰ ਵਿਚ ਦਮਾ ਹੋਣ ਦਾ ਖਤਰਾ ਵਧ ਜਾਂਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਅਮਰੀਕਾ ਦੇ ਹਾਰਵਰਡ ਮੈਡੀਕਲ ਸਕੂਲ ਦੇ ਸ਼ੇਰਿਲ ਐੱਲ. ਰਿਫਾਸ ਸ਼ਿਮਾ ਨੇ ਦੱਸਿਆ ਕਿ ਪਹਿਲਾਂ ਕੀਤੇ ਗਏ ਅਧਿਐਨਾਂ ਵਿਚ ਜ਼ਿਆਦਾਤਰ ਫਰੂਕਟੋਜ ਵਾਲੇ ਕਾਰਨ ਸਿਰਪ ਨਾਲ ਮਿੱਠੇ ਕੀਤੇ ਗਏ ਡ੍ਰਿੰਕਸ ਪਦਾਰਥਾਂ ਦੇ ਸੇਵਨ ਨੂੰ ਬੱਚਿਆਂ ਵਿਚ ਦਮੇ ਨਾਲ ਜੋੜ ਕੇ ਦੇਖਿਆ ਗਿਆ ਹੈ ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਸ਼ੁਰੂਆਤੀ ਵਿਕਾਸ ਦੇ ਕਿਹੜੇ ਪੜਾਅ ਵਿਚ ਫਰੂਕੋਟਸ ਦੇ ਸੇਵਨ ਤੋਂ ਬਾਅਦ ਸਿਹਤ 'ਤੇ ਫਰਕ ਪੈਂਦਾ ਹੈ।