ਇਟਲੀ ''ਚ ਨਿਰੰਤਰ ਵੱਧ ਰਹੀ ''ਮਹਿੰਗਾਈ'' ਆਮ ਲੋਕ ਲਈ ਬਣ ਰਹੀ ਮੁਸੀਬਤ

09/23/2021 1:08:53 PM

ਰੋਮਇਟਲੀ (ਦਲਵੀਰ ਕੈਂਥ): ਦੁਨੀਆ ਵਿੱਚ ਬਹੁਤੇ ਦੇਸ਼ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਲੜ ਰਹੇ ਹਨ।ਹਰ ਸਾਲ ਦੁਨੀਆ ਭਰ ਵਿੱਚ ਕਰੀਬ 9 ਮਿਲੀਅਨ ਲੋਕ ਭੁੱਖ ਨਾਲ ਜਾਂ ਉਸ ਨਾਲ ਹੋਣ ਵਾਲ਼ੀਆਂ ਬਿਮਾਰੀਆਂ ਕਾਰਨ ਮਰਦੇ ਹਨ ਜਿਸ ਵਿੱਚ ਏਡਜ਼, ਮਲੇਰੀਆ ਤੇ ਟੀ ਬੀ ਆਦਿ ਸ਼ਾਮਿਲ ਹਨ।ਗੱਲ ਯੂਰਪ ਦੀ ਕੀਤੀ ਜਾਵੇ ਤਾਂ ਇਟਲੀ ਵਿੱਚ ਇੱਕ ਪਾਸੇ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦਾ ਜਨ ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ, ਦੂਜੇ ਪਾਸੇ ਇਟਲੀ ਵਾਸੀਆਂ ਨੂੰ ਇਸ ਬੇਵੱਸੀ ਦੇ ਆਲਮ ਵਿੱਚ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਬੀਤੇ ਕੁਝ ਦਿਨਾਂ ਤੋਂ ਇਟਲੀ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਘਰੇਲੂ ਅਤੇ ਆਮ ਵਾਸਤਾਂ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ।ਮਾਈਟ ਦੇ ਸਰਵੇਖਣ ਅਨੁਸਾਰ ਇਟਲੀ ਵਿੱਚ ਪਿਛਲੇ 7 ਸਾਲਾਂ ਤੋਂ (2014) ਪੈਟਰੋਲ, ਡੀਜ਼ਲ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਸੀ, ਕਿਉਂਕਿ ਅਕਤੂਬਰ 2014 ਦੇ ਅੰਤ ਤੋ ਬਾਅਦ ਸਭ ਤੋਂ ਉੱਚ ਪੱਧਰ ਸੀ। ਸਾਲ 2014 ਵਿੱਚ ਪੈਟਰੋਲ ਦੀ ਕੀਮਤ 1,681 ਦਰਜ਼ ਕੀਤੀ ਗਈ ਸੀ ਅਤੇ ਹੁਣ ਸਾਲ 2021 ਦੇ ਅੰਤ ਦੇ ਮਹੀਨਿਆਂ ਵਿੱਚ ਇਹ ਕੀਮਤ 1,670 ਤੱਕ ਪਹੁੰਚ ਗਈ ਹੈ, ਦੂਜੇ ਪਾਸੇ ਡੀਜ਼ਲ ਤੇਲ ਦੀ ਕੀਮਤ ਵੀ 1,516,1,521 ਤੱਕ ਹੋ ਗਈ ਹੈ।

ਸਰਵੇਖਣ ਅਨੁਸਾਰ ਇਸ ਸਾਲ ਪੈਟਰੋਲ ਦੀਆਂ ਕੀਮਤਾਂ ਵਿੱਚ (8.58 %) ਵਾਧਾ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ (6.58%) ਵਾਧਾ ਹੋਇਆ ਹੈ।ਜੇਕਰ ਗੱਲ ਕਰੀਏ ਖਪਤਕਾਰੀ ਯੂਨੀਅਨ ਅਨੁਸਾਰ ਸਾਲ 2021 ਦੀ ਸ਼ੁਰੂਆਤ ਤੋਂ ਜੇਕਰ ਇੱਕ ਖ਼ਪਤਕਾਰ 50-ਲੀਟਰ ਤੇਲ ਗੱਡੀ ਦੇ ਟੈਂਕ ਵਿੱਚ ਪੈਟਰੋਲ ਪਵਾਉਂਦੇ ਹਨ ਤਾਂ ਖਪਤਕਾਰਾਂ ਨੂੰ 11 ਯੂਰੋ,46 ਸੈਂਟ (ਪੈਸੇ) ਅਤੇ ਡੀਜ਼ਲ ਲਈ 9 ਯੂਰੋ, 88 ਸੈਂਟ (ਪੈਸੇ) ਦਾ ਵਾਧਾ ਮੰਨਿਆ ਜਾ ਰਿਹਾ ਹੈ, ਜੋ ਕਿ ਆਮ ਨਾਗਰਿਕ ਦੀ ਜੇਬ ਤੇ ਵਾਧੂ ਮਹਿੰਗਾਈ ਮੰਨੀ ਜਾ ਰਹੀ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਇਸ ਦੀ ਸ਼ੁਰੂਆਤ ਤੱਕ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 1,389 ਅਤੇ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 1,267 (ਯੂਰੋ/ਸੈਂਟ) ਦਰਜ਼ ਕੀਤੀ ਗਈ ਸੀ, ਜੋ ਕਿ ਮੌਜੂਦਾ ਸਮੇਂ ਦੇ ਮੁਕਾਬਲੇ 15.9% ਅਤੇ 15% ਤੱਕ ਵਾਧਾ ਹੋਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬਰੈਂਪਟਨ ਵਿਖੇ ਦਿਨ ਦਿਹਾੜੇ ਚੱਲੀ ਗੋਲੀ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ

ਕ੍ਰਮਵਾਰ ਖਪਤਕਾਰਾਂ ਐਸੋਸੀਏਸ਼ਨ ਦੇ ਅਨੁਸਾਰ ਸਲਾਨਾ ਬਜਟ ਵਿੱਚ ਪੈਟਰੋਲ ਲਈ 338 ਯੂਰੋ ਅਤੇ ਡੀਜ਼ਲ ਲਈ 299 ਯੂਰੋ ਤੱਕ ਦਾ ਵਾਧੂ ਬੋਝ ਪਾਇਆ ਹੈ।ਇਟਲੀ ਰਾਸ਼ਟਰੀ ਅੰਕੜਾ ਏਜੰਸੀ  ਇਸਤਾਤ ਨੇ  ਬੁੱਧਵਾਰ ਨੂੰ ਦੱਸਿਆ ਕਿ ਅਗਸਤ ਵਿੱਚ ਇਟਲੀ ਦੀ ਸਾਲਾਨਾ ਮਹਿੰਗਾਈ ਦਰ 2% ਤੱਕ ਪਹੁੰਚ ਗਈ, ਜੋ ਕਿ ਜਨਵਰੀ 2013 ਵਿੱਚ 2.2% ਦੇ ਬਾਅਦ ਤੋਂ ਸਭ ਤੋਂ ਉੱਚਾ ਪੱਧਰ ਹੈ। ਮਹਿੰਗਾਈ ਦਰ ਜੁਲਾਈ ਵਿੱਚ 1.9% ਤੋਂ ਉੱਪਰ ਸੀ, ਹਾਲਾਂਕਿ ਅਗਸਤ ਲਈ ਨਿਸ਼ਚਤ ਅੰਕੜਾ ਅਸਲ ਵਿੱਚ ਰਾਸ਼ਟਰੀ ਅੰਕੜਾ ਏਜੰਸੀ ਦੇ 2.1% ਦੇ ਫਲੈਸ਼ ਅਨੁਮਾਨ ਨਾਲੋਂ ਥੋੜ੍ਹਾ ਘੱਟ ਸੀ।ਇਸਤਾਤ ਨੇ ਅੱਗੇ  ਕਿਹਾ ਕਿ ਇਟਲੀ ਵਿੱਚ  ਉਪਭੋਗਤਾ-ਮੁੱਲ ਸੂਚਕਾਂਕ ਮਹੀਨੇ-ਦਰ-ਮਹੀਨੇ ਅਨੁਸਾਰ  ਅਗਸਤ ਵਿੱਚ 0.4% ਵਧਿਆ ਹੈ।

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਦਾ ਗੰਭੀਰ ਖਤਰਾ

ਇਸਤਾਤ ਨੇ ਅੱਗੇ ਦੱਸਿਆ ਕਿ ਮਹਿੰਗਾਈ ਵਿੱਚ ਵਾਧਾ ਉਰਜਾ  ਦੇ ਸਰੋਤਾਂ ਦੀਆਂ ਉੱਚੀਆਂ ਕੀਮਤਾਂ ਕਾਰਨ ਹੋਇਆ ਹੈ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਰੋਜ਼ਾਨਾ ਘਰੇਲੂ ਵਰਤੋਂ ਵਾਲੇ ਜਿਵੇਂ ਰਸੋਈ ਗੈਸ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਹੁਣ ਇਟਲੀ ਵਾਸੀਆਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ।ਇਸ ਮਹਿੰਗਾਈ ਵਾਲੇ ਦੌਰ ‘ਚ ਪ੍ਰਵਾਸੀਆਂ ਦੀਆਂ ਖਾਣ ਪੀਣ ਵਾਲ਼ੀਆਂ ਦੇਸੀ ਵਸਤੂਆਂ ਵੀ ਮਹਿੰਗੀਆਂ ਹੋ ਗਈਆਂ ਹਨ, ਖਾਸਕਰ ਭਾਰਤੀਆਂ ਨੂੰ ਵਸਤੂਆਂ ਦੇ ਵੱਧ ਰਹੇ ਰੇਟ ਪ੍ਰਭਾਵਿਤ ਕਰ ਰਹੇ ਹਨ ਜਿਸ ਵਿੱਚ ਆਟਾ ਸਿਮੋਲਾ ਜਿਹੜਾ ਪਹਿਲਾਂ 14 ਯੂਰੋ ਵਿਚ ਮਿਲ ਜਾਂਦਾ ਸੀ ਇਸ ਵਕਤ 20 ਯੂਰੋ ਦੇ ਕਰੀਬ ਮਿਲ ਰਿਹਾ ਹੈ।ਇਟਲੀ ਵਿੱਚ ਮਹਿੰਗਾਈ ਜ਼ਰੂਰ ਦਿਨੋ ਦਿਨ ਵੱਧ ਰਹੀ ਹੈ ਪਰ ਕਾਮਿਆਂ ਦੀ ਦਿਹਾੜੀ ਵੱਧਣ ਦੀ ਖ਼ਬਰ ਹਾਲੇ ਦੂਰ ਦੂਰ ਤੱਕ ਦਿਖਾਈ ਨਹੀ ਦੇ ਰਹੀ।

 

Vandana

This news is Content Editor Vandana