''ਪਾਰਟੀਗੇਟ'' ਲਈ ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ, ਅਦਾ ਕੀਤਾ ਜੁਰਮਾਨਾ

04/13/2022 5:55:37 PM

ਲੰਡਨ (ਭਾਸ਼ਾ)- ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜੂਨ 2020 ਵਿੱਚ ਕੋਵਿਡ-19 ਤਾਲਾਬੰਦੀ ਦੀ ਉਲੰਘਣਾ ਕਰਨ ਲਈ ਮੁਆਫ਼ੀ ਮੰਗੀ ਹੈ ਅਤੇ ਨਿਯਮਾਂ ਨੂੰ ਤੋੜਨ ਲਈ ਆਪਣੇ 'ਤੇ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਉਹ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਲਈ ਡਾਊਨਿੰਗ ਸਟ੍ਰੀਟ ਵਿੱਚ ਇੱਕ ਜਨਮਦਿਨ ਪਾਰਟੀ ਵਿੱਚ ਸ਼ਾਮਲ ਹੋਏ ਸਨ। ਭਾਰਤੀ ਮੂਲ ਦੇ ਮੰਤਰੀ ਨੇ ਮੰਗਲਵਾਰ ਸ਼ਾਮ ਨੂੰ ਜਾਰੀ ਬਿਆਨ 'ਚ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਜਾਨਸਨ ਨੇ ਵੀ ਮੁਆਫ਼ੀ ਵੀ ਮੰਗੀ ਸੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੇ ਵੀ ਜੁਰਮਾਨਾ ਅਦਾ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਖੁਲਾਸਾ, ਕੋਵਿਡ ਨੇ 7 ਕਰੋੜ ਤੋਂ ਵਧੇਰੇ ਲੋਕਾਂ ਨੂੰ ਗਰੀਬੀ ਵੱਲ ਧੱਕਿਆ

ਤਥਾਕਥਿਤ ਪਾਰਟੀ ਗੇਟ ਸਕੈਂਡਲ ਡਾਊਨਿੰਗ ਸਟਰੀਟ ਅਤੇ ਵ੍ਹਾਈਟ ਹਾਲ ਵਿੱਚ ਹੋਰ ਬ੍ਰਿਟਿਸ਼ ਸਰਕਾਰੀ ਦਫਤਰਾਂ ਵਿੱਚ ਹੋਇਆ ਸੀ। ਇਹ ਸਮਾਗਮ ਕੋਵਿਡ-19 ਮਹਾਮਾਰੀ ਕਾਰਨ 2020-21 ਦੌਰਾਨ ਲਗਾਈ ਗਈ ਤਾਲਾਬੰਦੀ ਦੀ ਉਲੰਘਣਾ ਕਰਦਿਆਂ ਆਯੋਜਿਤ ਕੀਤੇ ਗਏ ਸਨ, ਜੋ ਕਿ ਓਪਰੇਸ਼ਨ ਹਿੱਲਮੈਨ ਦੇ ਹਿੱਸੇ ਵਜੋਂ ਪੁਲਸ ਜਾਂਚ ਅਧੀਨ ਹੈ। ਸੁਨਕ (41) ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਮੈਨੂੰ ਮੈਟਰੋਪੋਲੀਟਨ ਪੁਲਸ ਤੋਂ 19 ਜੂਨ ਨੂੰ ਡਾਊਨਿੰਗ ਸਟ੍ਰੀਟ 'ਤੇ ਇੱਕ ਘਟਨਾ ਦੇ ਸਬੰਧ ਵਿੱਚ ਇੱਕ ਨਿਰਧਾਰਤ ਜੁਰਮਾਨੇ ਦਾ ਨੋਟਿਸ ਮਿਲਿਆ ਹੈ।ਮੰਤਰੀ ਨੇ ਕਿਹਾ ਕਿ ਮੈ ਮੁਆਫ਼ੀ ਮੰਗਦਾ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਹਵਾਈ ਯਾਤਰੀਆਂ ਨੂੰ ਵੱਡਾ ਝਟਕਾ, ਕਿਰਾਏ 'ਚ 20 ਫ਼ੀਸਦੀ ਹੋਇਆ ਵਾਧਾ

ਉਹਨਾਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਨਤਕ ਅਹੁਦਿਆਂ 'ਤੇ ਕਾਬਜ਼ ਲੋਕਾਂ ਲਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਦਾ ਭਰੋਸਾ ਕਾਇਮ ਰਹੇ। ਮੈਂ ਇਸ ਸਬੰਧ ਵਿੱਚ ਲਏ ਗਏ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਜੁਰਮਾਨਾ ਅਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੂਰਤੀ, ਸਾਫਟਵੇਅਰ ਕੰਪਨੀ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਬੇਟੀ ਹੈ। ਸੁਨਕ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਦੀ ਤਰ੍ਹਾਂ ਮੈਂ ਇਨ੍ਹਾਂ ਚੁਣੌਤੀਪੂਰਨ ਸਮੇਂ ਦੌਰਾਨ ਬ੍ਰਿਟੇਨ ਦੇ ਲੋਕਾਂ ਲਈ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ।

Vandana

This news is Content Editor Vandana