ਇਟਲੀ ਦੇ ਉੱਘੇ ਭਾਰਤੀ ਸਿਆਸਤਦਾਨ ਤੇ ਧਾਰਮਿਕ ਆਗੂ ਕਰਮਜੀਤ ਸਿੰਘ ਢਿੱਲੋਂ ਦੇ ਦੇਹਾਂਤ ਨਾਲ ਹੋਇਆ ਯੁੱਗ ਦਾ ਅੰਤ

11/28/2023 4:36:39 AM

ਰੋਮ (ਦਲਵੀਰ ਕੈਂਥ): ਇਟਲੀ ਦੀ ਭਾਰਤੀ ਸਿਆਸਤ ਦੇ ਧੁਰੇ ਮੰਨੇ ਜਾਣ ਵਾਲੇ ਕਰਮਜੀਤ ਸਿੰਘ ਢਿੱਲੋਂ ਤਾਸ਼ਪੁਰ (ਕਪੂਰਥਲਾ) ਦਾ ਅੱਜ ਲਾਤੀਨਾ ਦੇ ਹਸਪਤਾਲ ਵਿਖੇ ਦਿਹਾਂਤ ਹੋ ਜਾਣ ਨਾਲ ਇਟਲੀ ਦੀ ਭਾਰਤੀ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। 64 ਸਾਲਾਂ ਦੇ ਕਰਮਜੀਤ ਸਿੰਘ ਢਿੱਲੋਂ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਹਨ। ਉਹ ਇਟਲੀ ਦੀ ਭਾਰਤੀ ਸਿਆਸਤ ਵਿਚ ਲੰਬਾ ਸਮਾਂ ਸਰਗਰਮ ਰਹੇ। ਇੱਦਾਂ ਵੀ ਮੰਨਿਆਂ ਜਾਂਦਾ ਹੈ ਕਿ ਇਟਲੀ ਵਿਚ ਭਾਰਤੀ ਸਿਆਸਤ ਨੂੰ ਹੋਂਦ ਵਿਚ ਲਿਆਉਣ ਵਾਲੇ ਉਹੀ ਸਨ ਜਿਹੜੇ ਕਿ ਕਾਫ਼ੀ ਸਮਾਂ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਵੀ ਰਹੇ ਇਸ ਨਾਲ ਉਹ ਆਖ਼ਰੀ ਸਾਹ ਤੱਕ ਐੱਨ.ਆਰ.ਆਈ. ਸਭਾ ਇਟਲੀ ਦੇ ਪ੍ਰਧਾਨ ਵੀ ਰਹੇ। ਕਿਸੇ ਸਮੇਂ ਕਰਮਜੀਤ ਸਿੰਘ ਢਿੱਲੋਂ ਇਟਲੀ ਦੀ ਭਾਰਤੀ ਸਿਆਸਤ ਦਾ ਜਿਹਾ ਨਾਂ ਮੰਨਿਆਂ ਜਾਂਦਾ ਸੀ ਕਿ ਲੋਕ ਉਸ ਦੇ ਮੁਹਰੇ ਆਉਣ ਤੋਂ ਵੀ ਕਤਰਾਉਂਦੇ ਸਨ ਕਿਉਂਕਿ ਇਟਲੀ ਦਾ ਸ਼ਾਇਦ ਹੀ ਕੋਈ ਅਜਿਹਾ ਆਗੂ  ਹੋਵੇ ਜਿਹੜਾ ਕਿ ਇੱਕੋ ਸਮੇਂ 5 ਪ੍ਰਧਾਨਗੀਆਂ ਦੀਆਂ ਜਿੰਮੇਵਾਰੀਆਂ ਸਾਂਭਦਾ ਹੋਵੇ।

ਇਹ ਖ਼ਬਰ ਵੀ ਪੜ੍ਹੋ - ਚੀਨ 'ਚ ਫ਼ੈਲੀ ਭੇਤਭਰੀ ਬੀਮਾਰੀ ਕਾਰਨ ਅਲਰਟ 'ਤੇ ਭਾਰਤ, ਬੱਚਿਆਂ ਨੂੰ ਲੈ ਰਹੀ ਲਪੇਟ ਵਿਚ

5 ਪ੍ਰਧਾਨਗੀਆਂ ਵਿਚ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦਾ ਪ੍ਰਧਾਨ, ਮਹਾਰਾਜਾ ਸਪੋਰਟਸ ਕਲੱਬ ਸਬਾਊਦੀਆ ਦਾ ਪ੍ਰਧਾਨ, ਐੱਨ.ਆਰ.ਆਈ. ਸਭਾ ਇਟਲੀ ਦਾ ਪ੍ਰਧਾਨ, ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਪ੍ਰਧਾਨ, ਕਬੱਡੀ ਫੈਡਰੇਸ਼ਨ ਇਟਲੀ ਦਾ ਪ੍ਰਧਾਨ ਹੋਣ ਨਾਲ ਕਰਮਜੀਤ ਸਿੰਘ ਢਿੱਲੋਂ ਦਾ ਨਾਂ ਇਟਲੀ ਤੋਂ ਬਾਹਰ ਵੀ ਬੋਲਦਾ ਸੀ। ਜਿੰਨੀ ਦੇਰ ਉਹ ਇੰਡੀਅਨ ਓਵਰਸੀਜ਼ ਇਟਲੀ ਦਾ ਪ੍ਰਧਾਨ ਰਿਹਾ, ਉਸ ਅੱਗੇ ਇਟਲੀ ਦੀਆਂ ਹੋਰ ਭਾਰਤੀ ਸਿਆਸੀ ਪਾਰਟੀਆਂ ਦੇ ਆਗੂ ਟਿਕ ਨਾ ਸਕੇ। ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੇ ਵੀ ਉਹ ਆਖ਼ਰੀ ਸਾਹਾਂ ਤੱਕ ਪ੍ਰਧਾਨ ਰਹੇ। ਲਾਸੀਓ ਸੂਬੇ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸਬਾਊਦੀਆ ਵਿਖੇ ਜੋ ਬਣ ਕੇ ਲਗਭਗ ਤਿਆਰ ਇਹ ਵੀ ਢਿੱਲੋਂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਫਲ ਹੈ। ਉਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਤੇ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਵੀ ਉਨ੍ਹਾਂ ਕਾਫ਼ੀ ਜੱਦੋ-ਜਹਿਦ ਕੀਤੀ। ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵੀ ਇਟਲੀ ਵਿਚ ਸਥਾਪਿਤ ਕਰਨ ਲਈ ਢਿੱਲੋਂ ਦਾ ਵੱਡਾ ਯੋਗਦਾਨ ਰਿਹਾ। ਜਿਸ ਲਈ ਖੇਡ ਪ੍ਰੇਮੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣਗੇ। ਕਰਮਜੀਤ ਸਿੰਘ ਢਿੱਲੋਂ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ ਰੋਂਦਿਆਂ ਛੱਡ ਗਏ ਹਨ। ਇਟਲੀ ਦੇ ਵੱਖ ਧਾਰਮਿਕ ਆਗੂਆਂ, ਭਾਰਤੀ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਖੇਡ ਖੇਤਰ ਦੇ ਆਗੂਆਂ ਨੇ ਢਿੱਲੋਂ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra