ਫਿਲੀਪੀਂਸ ਦੇ ਸਭ ਤੋਂ ਅਮੀਰ ਵਿਅਕਤੀ ਦਾ ਹੋਇਆ ਦਿਹਾਂਤ

01/19/2019 2:41:03 PM

ਮਨੀਲਾ—ਫਿਲੀਪੀਂਸ ਦੇ ਸਭ ਤੋਂ ਅਮੀਰ ਵਿਅਕਤੀ ਹੈਨਰੀ ਸਾਈ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਚੀਨ ਦੇ ਸ਼ਹਿਰ ਸ਼ਿਯਾਮੇਨ ਤੋਂ ਖਾਲੀ ਹੱਥ ਆਏ ਸਾਈ ਨੇ ਫਿਲੀਪੀਂਸ 'ਚ ਇਕ ਸਭ ਤੋਂ ਵੱਡੀ ਸ਼ਾਪਿੰਗ ਸੈਂਟਰ ਲੜੀ ਖੋਲ੍ਹਣ ਤੱਕ ਦਾ ਸਫਰ ਤੈਅ ਕੀਤਾ। 
ਫੋਰਬਸ ਮੁਤਾਬਕ ਸ਼ੁੱਕਰਵਾਰ ਤੱਕ ਉਨ੍ਹਾਂ ਦੀ ਕੁੱਲ ਜਾਇਦਾਦ 19 ਅਰਬ ਅਮਰੀਕੀ ਡਾਲਰ ਸੀ। ਉਨ੍ਹਾਂ ਦੇ 'ਐੱਸ.ਐੱਮ.' ਗਰੁੱਪ ਨੇ 'ਏ.ਐੱਫ.ਪੀ.' ਨੂੰ ਦਿੱਤੇ ਇਕ ਬਿਆਨ 'ਚ ਕਿਹਾ ਕਿ ਹੈਨਰੀ ਸਾਈ ਦਾ ਸ਼ਨੀਵਾਰ ਦੀ ਸਵੇਰ ਦੇਹਾਂਤ ਹੋ ਗਿਆ। ਅਜੇ ਇਸ ਸਿਲਸਿਲੇ 'ਚ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਸਾਈ ਦਾ ਪਹਿਲਾਂ 'ਸ਼ੂ ਸਟੋਰ' (ਜੁੱਤੀਆਂ ਦਾ ਸਟੋਰ) ਮਨੀਲਾ 'ਚ 1965 'ਚ ਖੁੱਲ੍ਹਿਆ ਸੀ ਅਤੇ ਹੌਲੀ-ਹੌਲੀ ਉਨ੍ਹਾਂ ਨੇ ਬੈਂਕਿੰਗ, ਖਨਨ, ਸਿੱਖਿਆ, ਸਿਹਤ ਦੇਖਭਾਲ ਵਰਗੇ ਕਈ ਖੇਤਰਾਂ 'ਚ ਪੈਰ ਪਸਾਰ ਲਏ। 
ਉਨ੍ਹਾਂ ਨੇ 2017 'ਚ 'ਚੇਅਰਮੈਨ ਐਮੀਰਿਟਸ' ਦੀ ਡਿਗਰੀ ਲੈਂਦੇ ਹੋਏ ਕੰਪਨੀ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ। ਇਸ ਦੇ ਬਾਅਦ ਉਨ੍ਹਾਂ ਦੇ ਮਹਾਨ ਵਪਾਰਕ ਸਾਮਰਾਜ ਨੂੰ ਉਨ੍ਹਾਂ ਦੇ ਕਰੀਬੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਸੰਭਾਲਿਆ।

Aarti dhillon

This news is Content Editor Aarti dhillon