400 ਕੰਪਨੀਆਂ ਦੇ ਮਾਲਕ ਨੇ ਮੌਤ ਨੂੰ ਦਿੱਤਾ ਧੋਖਾ, ਪਹਾੜੀ ਤੋਂ ਡਿੱਗ ਕੇ ਵੀ ਬਚਿਆ ਜਿਊਂਦਾ (ਦੇਖੋ ਤਸਵੀਰਾਂ)

08/27/2016 12:43:55 PM

 ਲੰਡਨ— 400 ਕੰਪਨੀਆਂ ਅਤੇ 36 ਹਜ਼ਾਰ ਕਰੋੜ ਦੇ ਮਾਲਕ ਤੇ ਵਰਜਿਨ ਗਰੁੱਪ ਦੇ ਸੰਸਥਾਪਕ ਰਿਚਰਡ ਬ੍ਰੈਨਸਨ ਸ਼ੁੱਕਰਵਾਰ ਨੂੰ ਹਾਦਸੇ ਦੇ ਸ਼ਿਕਾਰ ਹੋ ਗਏ। 66 ਸਾਲਾ ਬ੍ਰੈਨਸਨ ਬ੍ਰਿਟਿਸ਼ ਵਰਜਿਨ ਆਈਲੈਂਡਸ ਵਿਚ ਇਕ ਪਹਾੜੀ ''ਤੇ ਸਾਈਕਲਿੰਗ ਕਰ ਰਹੇ ਸਨ। ਪਹਾੜੀ ਤੋਂ ਉਤਰਦੇ ਸਮੇਂ ਉਨ੍ਹਾਂ ਦੀ ਸਾਈਕਲ ਕਿਸੀ ਚੀਜ਼ ਨਾਲ ਟਕਰਾਅ ਗਈ ਅਤੇ ਉਹ ਹਵਾ ਵਿਚ ਕਲਾਬਾਜ਼ੀਆਂ ਖਾਂਦੇ ਹੋਏ ਹੇਠਾਂ ਜਾ ਡਿੱਗੇ। ਹਾਦਸੇ ਤੋਂ ਬਾਅਦ ਉਨ੍ਹਾਂ ਨੇ ਇਕ ਪੋਸਟ ਵਿਚ ਇਸ ਦੀ ਜਾਣਕਾਰੀ ਦਿੱਤੀ ਅਤੇ ਲਿਖਿਆ— ''ਇਕ ਵਾਰ ਤਾਂ ਲੱਗਾ ਕਿ ਮੈਂ ਮਰਨ ਵਾਲਾ ਹਾਂ। ਖੁਸ਼ਕਿਸਮਤ ਹਾਂ ਕਿ ਜ਼ਿਆਦਾ ਸੱਟਾਂ ਮੋਢਿਆਂ ਅਤੇ ਗੱਲ੍ਹਾਂ ''ਤੇ ਲੱਗੀਆਂ। ਹੈਲਮਟ ਨੇ ਮੇਰੀ ਜਾਨ ਬਚਾ ਲਈ ਅਤੇ ਮੈਂ ਮੂੰਹ ਦੇ ਭਾਰ ਡਿੱਗਿਆ।''

ਬਿਜ਼ਨੈੱਸ ਟਾਈਕੂਨ ਬ੍ਰੈਨਸਨ ਕੋਲ ਏਅਰਲਾਈਨਜ਼, ਟੈਲੀਕਾਮ, ਹੋਟਲਾਂ ਸਮੇਂਤ 400 ਤੋਂ ਜ਼ਿਆਦਾ ਕੰਪਨੀਆਂ ਹਨ। ਉਨ੍ਹਾਂ ਦੀ ਜਾਇਦਾਦ 34,870 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਹਾਦਸਾ ਕੈਰੇਬੀਅਨ ਆਈਲੈਂਡ ਵਰਜਿਨ ਗੋਰਡਾ ਵਿਚ ਹੋਇਆ। ਡਾਕਟਰਾਂ ਮੁਤਾਬਕ ਬ੍ਰੈਨਸਨ ਨੂੰ ਲੱਗੀਆਂ ਸੱਟਾਂ ਜ਼ਿਆਦਾ ਗੰਭੀਰ ਨਹੀਂ ਹਨ ਅਤੇ ਉਹ ਛੇਤੀ ਠੀਕ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਜ਼ਿਆਦਾ ਗੰਭੀਰ ਹੋ ਸਕਦਾ ਸੀ ਪਰ ਬ੍ਰੈਨਸਨ ਦੀ ਕਿਸਮਤ ਚੰਗੀ ਰਹੀ। 
ਬ੍ਰੈਨਸਨ ਆਪਣੇ ਲਗਜ਼ਰੀ ਲਾਈਫਸਟਾਈਲ ਲਈ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ। ਉਨ੍ਹਾਂ ਖਤਰਿਆਂ ਦਾ ਸਾਹਮਣਾ ਕਰਨ ਦੇ ਸ਼ੌਕੀਨ ਹਨ ਅਤੇ ਆਪਣੇ ਐਡਵੈਂਚਰ ਦੇ ਨਵੇਂ ਆਈਡਿਆਜ਼ ਨੂੰ ਸੱਚ ਵਿਚ ਬਦਲਣ ਵਿਚ ਵਿਸ਼ਵਾਸ ਰੱਖਦੇ ਹਨ। ਇਸ ਲਈ ਉਨ੍ਹਾਂ ਨੇ ਪੁਲਾੜ ਦੀ ਸੈਰ ਕਰਨ ਦੀ ਯੋਜਨਾ ਵੀ ਬਣਾਈ ਹੈ। ਚਾਰ ਭੈਣ-ਭਰਾਵਾਂ ''ਚੋਂ ਸਭ ਤੋਂ ਵੱਡੇ ਬ੍ਰੈਨਸਨ ਨੇ 1998 ਵਿਚ ਆਪਣੀ ਸਵੈ-ਜੀਵਨ ''ਲੂਜ਼ਿੰਗ ਮਾਯ ਵਰਜੀਨਿਟੀ'' ਲਿਖੀ ਜੋ ਬੈਸਟਸੈਲਰ ਰਹੀ। ਬ੍ਰੈਨਸਨ ''ਫਰੈਂਡਸ'', ''ਬੇਵਾਚ'', ''ਬਰਡਸ ਆਫ ਫੀਦਰ'', ''ਓਨਲੀ ਫੂਲਜ਼ ਐਂਡ ਹਾਰਸੈਜ਼'' ਵਰਗੇ ਸ਼ੋਅਜ਼ ਵਿਚ ਵੀ ਨਜ਼ਰ ਆ ਚੁੱੱਕੇ ਹਨ।

Kulvinder Mahi

This news is News Editor Kulvinder Mahi