ਵਿਕਟੋਰੀਆ ''ਚ ਪਲਾਸਟਿਕ ਬੈਗ ਦੀ ਵਰਤੋਂ ''ਤੇ ਲੱਗੀ ਪਾਬੰਦੀ

10/18/2017 11:15:44 AM

ਨਿਊ ਸਾਊਥ ਵੇਲਜ਼ (ਬਿਊਰੋ)— ਵਿਕਟੋਰੀਆ ਵੱਲੋਂ ਪਲਾਸਟਿਕ ਬੈਗ 'ਤੇ ਪਾਬੰਦੀ ਲਗਾਏ ਜਾਣ ਮਗਰੋਂ ਨਿਊ ਸਾਊਥ ਵੇਲਜ਼ ਸਰਕਾਰ 'ਤੇ ਵੀ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਕੱਲ ਆਪਣੇ ਸੂਬੇ ਦੀ ਦੱਖਣੀ ਆਸਟ੍ਰੇਲੀਆ, ਪੱਛਮੀ ਆਸਟ੍ਰੇਲੀਆ, ਤਸਮਾਨੀਆ, ਕੁਈਨਜ਼ਲੈਂਡ, ਉੱਤਰੀ ਟੈਰੀਟਰੀ ਵਿਚ ਸ਼ਾਮਲ ਹੋਣ ਲਈ ਵਚਨਬੱਧਤ ਜਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਐਕਟ ਮੁਤਾਬਕ ਇਹ ਪਾਬੰਦੀ ਅਗਲੇ ਸਾਲ ਤੋਂ ਲਾਗੂ ਹੋਵੇਗੀ।
ਪ੍ਰੀਮੀਅਰ ਗਲਾਡਿਸ ਬੇਰੇਜਿਕਲੀਅਨ ਨੇ ਪਹਿਲਾਂ ਹੀ ਕਿਹਾ ਸੀ ਕਿ ਨਿਊ ਸਾਊਥ ਵੇਲਜ਼ ਨੂੰ ਇਸ ਪਾਬੰਦੀ ਦੀ ਲੋੜ ਨਹੀਂ ਸੀ ਕਿਉਂਕਿ ਵੱਡੀਆਂ ਸੁਪਰ ਮਾਰਕੀਟ ਚੇਨਜ਼ ਇਨ੍ਹਾਂ ਪਲਾਸਟਿਕ ਬੈਗ ਨੂੰ ਬਾਹਰ ਕੱਢਣ ਲਈ ਕਾਫੀ ਸਨ।
ਪਰ ਗ੍ਰੀਨਪੀਸ ਆਸਟ੍ਰੇਲੀਆ ਦੀ ਰਿਸਰਚ ਮੁਤਾਬਕ ਜੇ ਸਰਕਾਰ ਇਸ ਪਾਬੰਦੀ ਨੂੰ ਲਾਗੂ ਨਹੀਂ ਕਰਦੀ ਤਾਂ 1.1 ਬਿਲੀਅਨ ਪਲਾਸਟਿਕ ਬੈਗ ਵਰਤੋਂ ਵਿਚ ਲਿਆਂਦੇ ਜਾਂਦੇ ਰਹਿਣਗੇ। ਪ੍ਰੀਮੀਅਰ ਵੱਲੋਂ ਕੋਈ ਕਾਰਵਾਈ ਨਾ ਕਰਨਾ ਸ਼ਰਮਨਾਕ ਹੈ। ਇਹ ਅਰਬਾਂ ਬੈਗ ਹਨ ਜੋ ਬੇਰੇਜਿਕਲੀਅਨ ਸਾਡੇ ਪਾਣੀ ਦੇ ਸਰੋਤਾਂ ਅਤੇ ਲੈਂਡਫਿੱਲ ਵਿਚ ਦੇ ਰਹੇ ਹਨ।
ਨਿਊ ਸਾਊਥ ਵੇਲਜ਼ ਦੇ ਵਿਰੋਧੀ ਦਲ ਦੇ ਨੇਤਾ ਲਿਊਕੇ ਫੋਲੇ ਨੇ ਬੇਰੇਜਿਕਲੀਅਨ ਨੂੰ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦਾ ਕੋਈ ਵੀ ਨੇਤਾ ਅਤੇ ਭਾਈਚਾਰਾ ਪਲਾਸਟਿਕ ਬੈਗ ਦੀ ਵਰਤੋਂ 'ਤੇ ਸਹਿਮਤੀ ਨਹੀਂ ਦਿੰਦਾ।