ਬ੍ਰਿਟੇਨ ਨੇ ਸਟੀਫਨ ਹਾਕਿੰਗ ਦੇ ਸਨਮਾਨ ''ਚ ਪੀ.ਐੱਚ.ਡੀ. ਫੈਲੋਸ਼ਿਪ ਦੀ ਕੀਤੀ ਸ਼ੁਰੂਆਤ

06/11/2018 5:03:44 PM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਸਰਕਾਰ ਨੇ ਸਟੀਫਨ ਹਾਕਿੰਗ ਦੇ ਸਨਮਾਨ ਵਿਚ ਸੋਮਵਾਰ ਨੂੰ ਗਣਿਤ, ਭੌਤਿਕੀ ਅਤੇ ਕੰਪਿਊਟਰ ਵਿਗਿਆਨ ਦੇ ਖੇਤਰਾਂ ਵਿਚ ਪੀ.ਐੱਚ.ਡੀ. ਦੇ 10 ਹੋਨਹਾਰ ਵਿਦਿਆਰਥੀਆਂ ਨੂੰ ਫੈਲੋਸ਼ਿਪ ਦੇਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਆਪਣੇ ਇਸ ਕਦਮ ਨੂੰ ਮਹਾਨ ਭੌਤਿਕ ਵਿਗਿਆਨੀ ਨੂੰ ਇਕ ਸ਼ਰਧਾਂਜਲੀ ਦੱਸਿਆ ਹੈ। ਗੌਰਤਲਬ ਹੈ ਕਿ ਹਾਕਿੰਗ ਦੀ ਇਸੇ ਸਾਲ 14 ਮਾਰਚ ਨੂੰ 76 ਸਾਲ ਦੀ ਉਮਰ ਵਿਚ ਕੈਮਬ੍ਰਿਜ ਸਥਿਤ ਆਪਣੇ ਆਵਾਸ ਵਿਚ ਮੌਤ ਹੋ ਗਈ ਸੀ। 
ਯੂ.ਕੇ. ਰਿਸਰਚ ਐਂਡ ਇਨੋਵੇਸ਼ਨ ਅਗਲੇ 5 ਸਾਲ ਤੱਕ ਹਰ ਸਾਲ 10 ਹੋਨਹਾਰ ਵਿਦਿਆਰਥੀਆਂ ਨੂੰ 'ਸਟੀਫਨ ਹਾਕਿੰਗ ਫੈਲੋਸ਼ਿਪ' ਦੇਵੇਗੀ। ਵਪਾਰ, ਊਰਜਾ ਅਤੇ ਉਦਯੋਗਿਕ ਰਣਨੀਤੀ ਵਿਭਾਗ ਨੇ ਕਿਹਾ ਕਿ ਗਣਿਤ, ਭੌਤਿਕੀ ਅਤੇ ਕੰਪਿਊਟਰ ਵਿਗਿਆਨ ਦੇ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੀ.ਐੱਚ.ਡੀ. ਦੇ ਵਿਦਿਆਰਥੀਆਂ ਨੂੰ ਇਹ ਫੈਲੋਸ਼ਿਪ ਦਿੱਤੀ ਜਾਵੇਗੀ। ਵਿਗਿਆਨ ਮੰਤਰੀ ਸੈਮ ਗੀਮਾਹ ਨੇ ਕਿਹਾ,''ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਹਾਕਿੰਗ ਦੇ ਪਰਿਵਾਰ ਦੇ ਨਾਲ ਚਰਚਾ ਦੇ ਬਾਅਦ ਅਸੀਂ ਉਨ੍ਹਾਂ ਦੀ ਯਾਦ ਵਿਚ ਹਾਕਿੰਗ ਫੈਲੋਸ਼ਿਪ ਸ਼ੁਰੂ ਕਰ ਰਹੇ ਹਾਂ।''


Related News