ਜਿਉਂਦਾ ਹੈ ਮਸੂਦ ਅਜ਼ਹਰ, ਹਸਪਤਾਲ ''ਚ ਹੋਏ ਧਮਾਕੇ ''ਚ ਵਾਲ-ਵਾਲ ਬਚਿਆ

06/27/2019 7:19:50 PM

ਰਾਵਲਪਿੰਡੀ (ਏਜੰਸੀ)- ਪਾਕਿਸਤਾਨ ਦੇ ਫੌਜੀ ਹਸਪਤਾਲ ਵਿਚ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਨੂੰ ਲੈ ਕੇ ਸਸਪੈਂਸ ਖਤਮ ਹੋ ਗਿਆ ਹੈ। ਇਸ 'ਤੇ ਭਾਰਤ ਦੀ ਖੁਫੀਆ ਏਜੰਸੀਆਂ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿਚ ਅੱਤਵਾਦੀ ਅਜ਼ਹਰ ਮਸੂਦ ਵਾਲ-ਵਾਲ ਬੱਚ ਗਿਆ। ਜਾਣਕਾਰੀ ਮੁਤਾਬਕ ਰਾਵਲਪਿੰਡੀ ਫੌਜੀ ਹਸਪਤਾਲ ਵਿਚ ਹੋਏ ਭਾਰੀ ਧਮਾਕੇ ਵਿਚ ਮਸੂਦ ਅਜ਼ਹਰ ਨੂੰ ਇਕ ਬਿਲਕੁਲ ਵੀ ਸੱਟ ਨਹੀਂ ਲੱਗੀ।

ਖੁਫੀਆ ਏਜੰਸੀ ਵਲੋਂ ਜਾਰੀ ਕੀਤੀ ਗਈ ਇਸ ਸੂਚਨਾ ਤੋਂ ਬਾਅਦ ਉਨ੍ਹਾਂ ਅਫਵਾਹਾਂ 'ਤੇ ਲਗਾਮ ਲੱਗ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਮਸੂਦ ਅਜ਼ਹਰ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਜਿਸ ਵੇਲੇ ਇਹ ਧਮਾਕਾ ਹੋਇਆ ਸੀ ਉਸ ਵੇਲੇ ਅਜ਼ਹਰ ਹਸਪਤਾਲ ਵਿਚ ਹੀ ਮੌਜੂਦ ਸੀ। ਹਸਪਤਾਲ ਵਿਚ ਅਜ਼ਹਰ ਕਿਡਨੀ ਦੀ ਬੀਮਾਰੀ ਦਾ ਇਲਾਜ ਕਰਵਾ ਰਿਹਾ ਸੀ।

ਹਸਪਤਾਲ ਵਿਚ ਮੌਜੂਦ ਇਕ ਪਾਕਿਸਤਾਨੀ ਸੁਰੱਖਿਆ ਸੂਤਰ ਦੇ ਹਵਾਲੇ ਤੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜ਼ਹਰ ਸੁਰੱਖਿਅਤ ਬਚ ਨਿਕਲਿਆ। ਸੂਤਰ ਨੇ ਕਿਹਾ ਕਿ ਬਿਨਾਂ ਕਿਸੇ ਸ਼ੱਕ ਦੇ ਕਿਹਾ ਜਾ ਸਕਦਾ ਹੈ ਕਿ ਫੌਜੀ ਹਸਪਤਾਲ ਵਿਚ ਭਾਰੀ ਧਮਾਕਾ ਹੋਇਆ ਸੀ। ਅਜ਼ਹਰ ਬਿਨਾਂ ਇਕ ਵੀ ਸੱਟ ਲੱਗੇ ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਕੁਲ 10 ਲੋਕ ਜ਼ਖਮੀ ਹੋਏ ਸਨ।

ਅਜ਼ਹਰ ਕਿਡਨੀ ਫੇਲਰ ਨਾਲ ਪੀੜਤ ਹੈ। ਇਹੀ ਕਾਰਨ ਹੈ ਇਕ ਉਹ ਨਿਯਮਿਤ ਤੌਰ 'ਤੇ ਡਾਇਲਿਸਿਸ ਕਰਵਾਉਣ ਫੌਜੀ ਹਸਪਤਾਲ ਜਾਂਦਾ ਹੈ। ਪਾਕਿਸਤਾਨੀ ਫੌਜ ਦੇ ਦਫਤਰ ਨੇ ਛਾਵਨੀ ਖੇਤਰ ਵਿਚ ਸਥਿਤ ਇਸ ਹਸਪਤਾਲ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੈ। ਦੱਸ ਦਈਏ ਕਿ ਸੋਮਵਾਰ ਨੂੰ ਫੌਜੀ ਹਸਪਤਾਲ ਵਿਚ ਇਕ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਇਕ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਪਸ਼ਤੂਨ ਤਹਿਫੂਜ਼ ਅੰਦੋਲਨ ਦੇ ਕਾਰਕਰਤਾ ਨੇ ਟਵਿੱਟਰ 'ਤੇ ਇਸ ਬਾਰੇ ਪੋਸਟ ਕੀਤਾ ਕਿ ਹਸਪਤਾਲ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ 10 ਲੋਕ ਜ਼ਖਮੀ ਹੈ। ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਵੀ ਇਥੇ ਭਰਤੀ ਹੈ। ਟਵਿੱਟਰ ਯੂਜ਼ਰ ਨੇ ਅੱਗੇ ਲਿਖਿਆ ਕਿ ਫੌਜ ਨੇ ਮੀਡੀਆ ਨੂੰ ਇਸ ਤੋਂ ਦੂਰ ਰੱਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਖ਼ਤ ਹਿਦਾਇਤ ਵੀ ਦਿੱਤੀ ਹੈ ਕਿ ਇਸ ਘਟਨਾ ਨੂੰ ਕਵਰ ਨਾ ਕੀਤਾ ਜਾਵੇ।

Sunny Mehra

This news is Content Editor Sunny Mehra