ਰੀਪਬਲਿਕ ਪਾਰਟੀ ਦੇ ਉਮੀਦਵਾਰ ਡੇਵਿੰਡ ਵਲਡਿਉ ਦੇ ਹੱਕ ''ਚ ਨਿੱਤਰੇ ਚਰਨਜੀਤ ਬਾਠ ਅਤੇ ਅਜੀਤ ਗਿੱਲ

09/23/2020 8:47:38 AM

ਫਰਿਜ਼ਨੋ, (ਨੀਟਾ ਮਾਛੀਕੇ)- ਸੈਂਟਰਲ ਵੈਲੀ ਫਰਿਜ਼ਨੋ ਦੇ ਬਿਜ਼ਨਸਮੈਨ ਅਜੀਤ ਸਿੰਘ ਗਿੱਲ ਅਤੇ ਖੇਤੀ ਨਾਲ ਜੁੜੇ ਚਰਨਜੀਤ ਸਿੰਘ ਬਾਠ ਵੱਲੋਂ ਆਪਣੇ ਸਹਿਯੋਗੀ ਨਿੱਕ ਸਹੋਤਾ, ਮਨਦੀਪ ਸਿੰਘ ਅਤੇ ਹੋਰਨਾਂ ਦੇ ਸਹਿਯੋਗ ਨਾਲ ਏ. ਜੀ. ਸੈਂਟਰ ਕਰੰਦਰਜ਼ ਵਿਖੇ ਅਮਰੀਕਾ ਅੰਦਰ ਨਵੰਬਰ ਮਹੀਨੇ ਆ ਰਹੀ ਚੋਣ ਲਈ ਕਾਂਗਰਸ ਦੇ ਰੀਪਬਲਿਕ ਪਾਰਟੀ ਵੱਲੋਂ ਉਮੀਦਵਾਰ ਡੇਵਿੰਡ ਵਲਡਿਉ ਲਈ ਫੰਡ ਇਕੱਤਰ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸਿਰ ਕੱਢ ਸ਼ਖ਼ਸੀਅਤਾਂ ਅਤੇ ਕਿਸਾਨ ਹਾਜ਼ਰ ਹੋਏ।  

PunjabKesari

ਇਸ ਸਮੇਂ ਸਟੇਜ ਦੀ ਸ਼ੁਰੂਆਤ ਨੌਜਵਾਨ ਆਗੂ ਨਿੱਕ ਸਹੋਤਾ ਨੇ ਸਭ ਨੂੰ ਜੀ ਆਇਆ ਕਹਿਣ ਨਾਲ ਕੀਤੀ ਜਦ ਕਿ ਫੰਡ ਰੇਜ਼ਰ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਜੀਤ ਸਿੰਘ ਗਿੱਲ ਨੇ ਡੇਵਿੰਡ ਵਲਡਿਉ ਨੂੰ ‘ਜੀ ਆਇਆ ਕਹਿੰਦੇ ਹੋਏ’ ਸਮੁੱਚੇ ਭਾਈਚਾਰੇ ਨਾਲ ਜੁੜੀਆਂ ਸਮੱਸਿਆ ਬਾਰੇ ਦੱਸਿਆ। ਇਸੇ ਤਰ੍ਹਾਂ ਚਰਨਜੀਤ ਸਿੰਘ ਬਾਠ ਨੇ ਸਥਾਨਕ ਖੇਤੀ-ਬਾੜੀ ਸੰਬੰਧੀ ਵਿਚਾਰਾਂ ਕਰਦੇ ਹੋਏ ਸਮਰਥਨ ਦੇਣ ਦੀ ਵਚਨਬੱਧਤਾ ਪ੍ਰਗਟਾਈ। ਇਸੇ ਤਰ੍ਹਾਂ ਬਾਕੀ ਬੁਲਾਰਿਆਂ ਵਿੱਚ ਮਨਦੀਪ ਸਿੰਘ, ਹਰਜਿੰਦਰ ਢਿੱਲੋ,  ਰੂਬੀ ਧਾਲੀਵਾਲ, ਨੈਨਦੀਪ ਚੰਨ ਅਤੇ ਹੋਰ ਅਮੈਰੀਕਨ ਭਾਈਚਾਰੇ ਦੇ ਹਾਜ਼ਰ ਲੋਕਾ ਨੇ ਵਿਚਾਰਾਂ ਦੀ ਸਾਂਝ ਪਾਈ।  ਜਦ ਕਿ ਆਪਣੇ ਮੁੱਖ ਭਾਸ਼ਣ ਵਿਚ ਬੋਲਦਿਆਂ ਡੇਵਿੰਡ ਵਲਡਿਉ ਨੇ ਹਾਜ਼ਰੀਨ ਦੀਆਂ ਸਮੱਸਿਆਵਾਂ ਨੂੰ ਹਰ ਸੰਭਵ ਤਰੀਕੇ ਨਾਲ ਹੱਲ ਕਰਨ ਦਾ ਵਾਅਦਾ ਕੀਤਾ। 

ਇੰਮੀਗ੍ਰੇਸ਼ਨ ਦੇ ਮਸਲੇ ਬਾਰੇ ਵੀ ਸਮੱਸਿਆਵਾਂ ‘ਤੇ ਵਿਚਾਰਾਂ ਹੋਈਆਂ।  ਇਸ ਸਮੇਂ ਪੰਜਾਬੀ ਭਾਈਚਾਰੇ ਤੋਂ ਇਲਾਵਾ ਅਮਰੀਕੀ ਭਾਈਚਾਰੇ ਦੇ ਕਿਸਾਨ, ਬਿਜ਼ਨਸ ਆਗੂ ਅਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਜਦ ਕਿ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਆਪਣੀ ਯੋਗਤਾ ਅਨੁਸਾਰ ਫੰਡ ਇਕੱਤਰਤਾ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ।  ਅੰਤ ਡੇਵਿੰਡ ਵਲਡਿਉ ਨੇ ਹਾਜ਼ਰੀਨ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਧੰਨਵਾਦ ਕੀਤਾ। ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਸਭ ਹਾਜ਼ਰੀਨ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।


Lalita Mam

Content Editor

Related News