ਧਾਰਾ 370 ''ਤੇ ਪਾਕਿ ਨੂੰ ਝਟਕਾ, ਭਾਰਤ ਨੂੰ ਮੁੜ ਮਿਲਿਆ ਅਮਰੀਕਾ ਦਾ ਸਾਥ

12/31/2019 5:19:30 PM

ਵਾਸ਼ਿੰਗਟਨ- ਅਮਰੀਕਾ ਨੇ ਇਕ ਵਾਰ ਫਿਰ ਧਾਰਾ 370 'ਤੇ ਭਾਰਤ ਸਰਕਾਰ ਦੇ ਰੁਖ ਦਾ ਸਮਰਥਨ ਕੀਤਾ ਹੈ। ਭਾਰਤ ਦੇ ਲਈ ਇਹ ਇਕ ਵੱਡੀ ਕੂਟਨੀਤਿਕ ਜਿੱਤ ਹੈ। ਉਥੇ ਹੀ ਇਕ ਵਾਰ ਫਿਰ ਪਾਕਿਸਤਾਨੀ ਹਕੂਮਤ ਨੂੰ ਵੱਡਾ ਝਟਕਾ ਲੱਗਿਆ ਹੈ। ਰਿਪਬਲਿਕਨ ਪਾਰਟੀ ਦੇ ਇਕ ਕਾਂਗਰਸੀ ਨੇਤਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਸੰਸਦ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਕਾਨੂੰਨ ਦੇ ਖਤਮ ਹੋਣ 'ਤੇ ਪੂਰੀ ਘਾਟੀ ਵਿਚ ਅਮਨ ਸ਼ਾਂਤੀ ਤੇ ਵਿਕਾਸ ਦਾ ਰਸਤਾ ਸਾਫ ਹੋਇਆ ਹੈ।

ਜੰਮੂ ਕਸ਼ਮੀਰ ਵਿਚ ਸ਼ਾਂਤੀ ਤੇ ਵਿਕਾਸ ਦੇ ਲਈ ਜ਼ਰੂਰੀ
ਹਾਲ ਹੀ ਵਿਚ ਅਮਰੀਕੀ ਪ੍ਰਤੀਨਿਧ ਸਭਾ ਵਿਚ ਐਰੀਜ਼ੋਨਾ ਦੇ ਸੈਨੇਟਰ ਪਾਲ ਏ ਗ੍ਰੋਸਰ ਨੇ ਜੰਮੂ-ਕਸ਼ਮੀਰ ਦੇ ਅੰਦਰ ਸ਼ਾਂਤੀ ਤੇ ਵਿਕਾਸ ਨੂੰ ਪੁਖਤਾ ਕਰਨ ਦੇ ਲਈ ਨਰਿੰਦਰ ਮੋਦੀ ਤੇ ਟਰੰਪ ਪ੍ਰਸ਼ਾਸਨ ਨੇ ਸੰਯੁਕਤ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸ਼ਾਂਤੀ ਤੇ ਆਰਥਿਕ ਖੁਸ਼ਹਾਲੀ ਨੂੰ ਸੁਵਿਧਾਜਨਕ ਬਣਾਉਣ ਲਈ ਇਹ ਕਦਮ ਲੋੜੀਂਦਾ ਸੀ।

ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੀ ਸਥਿਰਤਾ ਪੁਖਤਾ ਕਰਨ ਦੇ ਲਈ ਇਹ ਇਕ ਵੱਡਾ ਤੇ ਅਹਿਮ ਕਦਮ ਹੈ। ਗ੍ਰੇਸਰ ਨੇ ਕਿਹਾ ਕਿ ਸੂਬੇ ਦੀ ਧਾਰਾ 370 ਨੂੰ ਖਤਮ ਕਰਨ ਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦਾ ਸਵਾਗਤ ਕਰਦੇ ਹਾਂ।

Baljit Singh

This news is Content Editor Baljit Singh