ਦੁਨੀਆ ਦੇ ਇਤਿਹਾਸ ''ਚ ਅਨੋਖੀ ਘਟਨਾ, ਇਸ ਦੇਸ਼ ''ਚ 3 ਸਾਲ ਬਾਅਦ ਬੈਠੀ ਵਿਧਾਨ ਸਭਾ

01/13/2020 3:37:56 AM

ਡਬਲਿਨ - ਸ਼ਨੀਵਾਰ ਨੂੰ ਉੱਤਰੀ ਆਇਰਲੈਂਡ 'ਚ 3 ਸਾਲ ਦੇ ਵਿਰੋਧ ਤੋਂ ਬਾਅਦ ਉਥੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਕੀਤਾ ਗਿਆ। ਬ੍ਰੈਗਜ਼ਿਟ ਨੂੰ ਲੈ ਕੇ ਬਣੇ ਮਾਹੌਲ 'ਚ ਨੈਸ਼ਨਲਿਸਟ ਅਤੇ ਯੂਨੀਅਨਿਸਟ ਪਾਰਟੀਆਂ ਦੇ ਆਪਸੀ ਸਮਝੌਤੇ ਦੇ ਤਹਿਤ ਵਿਧਾਨ ਸਭਾ ਦਾ ਸੈਸ਼ਨ ਫਿਰ ਤੋਂ ਸ਼ੁਰੂ ਹੋਇਆ ਹੈ। ਗੈਰ-ਪਾਰੰਪਰਿਕ ਊਰਜਾ ਦੀ ਯੋਜਨਾ ਲਾਗਤ 'ਚ ਘੁਟਾਲਾ ਸਾਹਮਣੇ ਆਉਣ 'ਤੇ ਜਨਵਰੀ 2017 'ਚ ਵਿਧਾਨ ਸਭਾ 'ਚ ਮੁਅੱਤਲ ਹੋ ਗਈ ਸੀ।

ਮੀਡੀਆ ਰਿਪੋਰਟ ਮੁਤਾਬਕ, ਇਸ ਦੇ 90 ਮੈਂਬਰਾਂ ਨੇ ਚੁਣੇ ਜਾਣ ਤੋਂ ਬਾਅਦ ਸਿਰਫ ਇਕ ਵਾਰ ਬੈਠਕ ਕੀਤੀ ਸੀ ਪਰ ਪ੍ਰੋ-ਆਈਰਿਸ਼ ਰਿਪਬਲਿਕਨ ਅਤੇ ਪ੍ਰੋ-ਬ੍ਰਿਟਿਸ਼ ਯੂਨੀਅਨਿਸਟ ਵਿਚਾਲੇ ਸ਼ੁੱਕਰਵਾਰ ਨੂੰ ਹੋਏ ਸਮਝੌਤੇ ਤੋਂ ਬਾਅਦ ਚੁਣ ਗਏ ਮੈਂਬਰ ਫਿਰ ਤੋਂ ਵਿਧਾਨ ਸਭਾ ਪਹੁੰਚੇ ਅਤੇ ਬੈਠੇ। ਜੇਕਰ ਉਹ ਸੋਮਵਾਰ ਤੱਕ ਸਮਝੌਤਾ ਕਰਨ ਅਤੇ ਵਿਧਾਨ ਸਭਾ ਨੂੰ ਮੁੜ ਚਲਾਉਣ ਕਰਨ 'ਚ ਅਸਫਲ ਰਹਿੰਦੇ ਹਨ ਤਾਂ ਵਿਧਾਨ ਸਭਾ ਭੰਗ ਹੋ ਜਾਂਦੀ ਹੈ ਅਤੇ ਦੁਬਾਰਾ ਚੋਣਾਂ ਹੁੰਦੀਆਂ ਹਨ।

ਜ਼ਿਕਰਯੋਗ ਹੈ ਕਿ ਹੁਣ ਮੈਂਬਰ ਮੰਤਰੀਆਂ ਦੀ ਚੋਣ ਕਰਨਗੇ ਅਤੇ ਉਨ੍ਹਾਂ ਦੇ ਵਿਭਾਗਾਂ ਦਾ ਵੰਡ ਹੋਵੇਗੀ। ਯੂਨੀਅਨਿਸਟ ਪਾਰਟੀ ਦੇ ਨੇਤਾ ਏਰਲੇਨ ਫੋਸਟਰ ਪਹਿਲੇ ਮੰਤਰੀ ਦੇ ਰੂਪ 'ਚ ਸਹੁੰ ਚੁੱਕਣਗੇ ਅਤੇ ਉਹੀ ਸਰਕਾਰ ਦੀ ਅਗਵਾਈ ਕਰਨਗੇ। ਮਾਇਕਲ ਓਨੀਲ ਉਨ੍ਹਾਂ ਦੇ ਪ੍ਰਮੁੱਖ ਸਹਾਇਕ ਮੰਤਰੀ ਹੋਣਗੇ। ਬ੍ਰਿਟੇਨ ਦੀ ਸਰਕਾਰ ਨੇ ਇਸ ਛੋਟੇ ਪਰ ਰਣਨੀਤਕ ਰੂਪ ਤੋਂ ਮਹੱਤਵ ਵਾਲੇ ਇਸ ਪ੍ਰਦੇਸ਼ ਦੀ ਸਹਾਇਤ 'ਚ ਕੋਈ ਕਸਰ ਨਾ ਰੱਖਣ ਦਾ ਭਰੋਸਾ ਦਿੱਤਾ ਹੈ।

Khushdeep Jassi

This news is Content Editor Khushdeep Jassi