ਗੁਰੂ ਦੇ ਕਾਰਜ ਸੰਗਤਾਂ ਦੇ ਸਹਿਯੋਗ ਤੇ ਸ਼ਰਧਾ ਨਾਲ ਹੀ ਸ਼ੋਭਦੇ ਹਨ

07/20/2017 3:24:03 PM

ਮਿਲਾਨ/ਇਟਲੀ (ਸਾਬੀ ਚੀਨੀਆ)- ਗੁਰੂ ਘਰਾਂ ਦੇ ਕਾਰਜ ਸੰਗਤਾਂ ਦੇ ਆਪਸੀ ਪਿਆਰ, ਸੱਚੀ ਸ਼ਰਧਾ ਤੇ ਮਨ ਚਿੱਤ ਲਾਕੇ ਕੀਤੀ ਸੇਵਾ ਨਾਲ ਹੀ ਸ਼ੋਭਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਲੱਲ ਦੁਆਰਾ ਚਿਸਤੇਰਨਾ ਵਿਖੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆ ਕੀਤਾ ਗਿਆ।ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਖਰੀਦਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਲਈ ਰੋਮ ਦੀਆਂ ਸੰਗਤਾਂ ਭਾਈ ਮਨਜੀਤ ਸਿੰਘ, ਬਲਬੀਰ ਸਿੰਘ ਲੱਲ ਅਤੇ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਵਲੋਂ ਸੰਗਤਾਂ ਤੋਂ 3700 ਯੂਰੋ ਦੀ ਸੇਵਾ ਇਕੱਠੀ ਕਰਕੇ ਗੁਰੂ ਦੀ ਇਮਾਰਤ ਖਰੀਦਣ ਲਈ ਚੱਲ ਰਹੀ ਸੇਵਾ 'ਚੋ ਹਿੱਸਾ ਪਾਇਆ ਗਿਆ ਹੈ। ਇਸ ਮੌਕੇ ਗੁਰਜੀਤ ਸਿੰਘ ਭਾਊ, ਭਾਈ ਨੌਨਿਹਾਲ ਸਿੰਘ, ਭਾਈ ਕੌਰ ਸਿੰਘ ਤੇ ਭਾਈ ਜੁਗਰਾਜ ਸਿੰਘ ਵੀ ਗੁਰੂ ਦੀ ਹਜ਼ੂਰੀ 'ਚ ਜੁੜ ਬੈਠੀਆਂ ਸੰਗਤਾਂ 'ਚ ਮੌਜੂਦ ਸਨ।