ਆਸਟ੍ਰੇਲੀਆ ''ਚ ਤੇਜ਼ ਮੀਂਹ ਤੋਂ ਮਿਲੀ ਰਾਹਤ

02/11/2020 11:07:41 PM

ਸਿਡਨੀ - ਆਸਟ੍ਰੇਲੀਆ ਵਿਚ ਤੇਜ਼ ਮੀਂਹ ਤੋਂ ਬਾਅਦ ਕੁਝ ਰਾਹਤ ਮਿਲੀ ਹੈ। ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ 4 ਦਿਨ ਤੱਕ ਪਏ ਤੇਜ਼ ਮੀਂਹ ਅਤੇ 3 ਸਾਲ ਦੇ ਸੋਕੇ ਤੋਂ ਬਾਅਦ ਮਹੀਨਿਆਂ ਤੱਕ ਜੰਗਲਾਂ ਵਿਚ ਲੱਗੀ ਅੱਗ ਨਾਲ ਹੋਈ ਤਬਾਹੀ ਤੋਂ ਬਾਅਦ ਥੋਡ਼ਾ ਆਰਾਮ ਹਾਸਲ ਹੋਇਆ ਹੈ ਪਰ ਅਜੇ ਵੱਡੇ ਖੇਤਰ ਵਿਚ ਤੂਫਾਨ ਅਤੇ ਮੌਸਮ ਜ਼ਿਆਦਾ ਖਰਾਬ ਬੋਣ ਦਾ ਵੀ ਅੰਦਾਜ਼ਾ ਲਗਾਇਆ ਹੈ।

ਪਿਛਲੇ 30 ਸਾਲਾ ਦੌਰਾਨ ਇਹ ਸਭ ਤੋਂ ਤੇਜ਼ ਮੀਂਹ ਦਰਜ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਇਲਾਕੇ ਨਿਊ ਵੇਲਸ ਸਾਊਥ ਦੇ ਜੰਗਲ ਮੀਂਹ ਨਾਲ ਹਰੇ-ਭਰੇ ਹੋ ਗਏ ਹਨ ਅਤੇ ਜਿਨ੍ਹਾਂ ਡੈਮਾਂ ਵਿਚ ਪਾਣੀ ਘੱਟ ਹੋ ਰਿਹਾ ਸੀ ਉਨ੍ਹਾਂ ਵਿਚ ਵੀ ਹੁਣ ਪਾਣੀ ਭਰ ਗਿਆ ਹੈ। ਪਿਛਲੇ ਇਕ ਸਾਲ ਵਿਚ ਜਿਨ੍ਹਾਂ ਪੇਂਡੂ ਇਲਾਕਿਆਂ ਵਿਚ ਉਨਾਂ ਮੀਂਹ ਨਹੀਂ ਪਿਆ, ਜਿੰਨਾ ਹਾਲ ਹੀ ਦੇ 4 ਦਿਨਾਂ ਵਿਚ ਪਿਆ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੇ ਜੰਗਲਾਂ ਅੱਗ ਕਾਰਨ 33 ਲੋਕਾਂ ਦੀ ਜਾਨ ਚਲੀ ਗਈ ਗਈ ਸੀ ਅਤੇ ਕਰੋਡ਼ਾਂ ਜਾਨਵਰਾਂ ਦੀ ਅੱਗ ਵਿਚ ਸਡ਼ ਕੇ ਸੁਆਹ ਹੋ ਗਏ ਸਨ।

Khushdeep Jassi

This news is Content Editor Khushdeep Jassi