ਇਸ ਦੇਸ਼ ''ਚ ਪਿਤਾ ਵਿਆਹ ਤੋਂ ਪਹਿਲਾਂ ਆਪਣੀ ਬੇਟੀ ਲਈ ਬਣਾਉਂਦਾ ਹੈ ''ਲਵ ਹਟਸ''

08/25/2017 3:02:04 PM

ਕੰਬੋਡੀਆ— ਦੁਨੀਆ ਵਿਚ ਅਨੇਕਾਂ ਧਰਮਾਂ ਦੇ ਲੋਕ ਰਹਿੰਦੇ ਹਨ। ਇਨ੍ਹਾਂ ਲੋਕਾਂ ਦੇ ਆਪਣੇ-ਆਪਣੇ ਰੀਤੀ-ਰਿਵਾਜ ਅਤੇ ਵਿਆਹ ਸੰਬੰਧੀ ਪਰੰਪਰਾਵਾਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਜਿਸ ਪਰੰਪਰਾ ਬਾਰੇ ਦੱਸ ਰਹੇ ਹਾਂ ਉਸ ਨੂੰ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਇਸ ਪਰੰਪਰਾ ਵਿਚ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸ ਦੀ ਤਿਆਰੀ ਲੜਕੀ ਦੇ ਪਰਿਵਾਰ ਵਾਲੇ ਬਹੁਤ ਧੂਮਧਾਮ ਨਾਲ ਕਰਦੇ ਹਨ।
ਇਹ ਪਰੰਪਰਾ ਕੰਬੋਡੀਆ ਵਿਚ ਨਿਭਾਈ ਜਾਂਦੀ ਹੈ, ਜਿੱਥੇ ਪਰਿਵਾਰ ਵਾਲੇ ਆਪਣੀ ਬੇਟੀ ਲਈ ਉਸ ਦੇ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਲਈ ਖਾਸ ਜਗ੍ਹਾ ਤਿਆਰ ਕਰਦੇ ਹਨ। ਘਰ ਤੋਂ ਥੋੜ੍ਹੀ ਦੂਰੀ 'ਤੇ ਉਨ੍ਹਾਂ ਲਈ ਇਕ ਖਾਸ ਘਰ ਬਣਾਇਆ ਜਾਂਦਾ ਹੈ, ਜਿੱਥੇ ਪਰਾਏ ਮਰਦ ਨਾਲ ਲੜਕੀ ਸੰਬੰਧ ਬਣਾਉਂਦੀ ਹੈ।
ਲਵ ਹਟਸ
ਕੰਬੋਡੀਆ ਵਿਚ ਪਿਤਾ ਆਪਣੀ ਬੇਟੀ ਲਈ ਖਾਸ ਕਿਸਮ ਦੀ ਝੋਂਪੜੀ ਤਿਆਰ ਕਰਦਾ ਹੈ, ਜਿਸ ਵਿਚ ਉਹ ਪਰਾਏ ਮਰਦ ਨਾਲ ਸੰਬੰਧ ਬਣਾਉਂਦੀ ਹੈ। ਇਨ੍ਹਾਂ ਝੌਂਪੜੀਆਂ ਨੂੰ ਲਵ ਹਟਸ ਕਿਹਾ ਜਾਂਦਾ ਹੈ। ਇਹ ਪਰੰਪਰਾ ਅੱਜ ਵੀ ਕੰਬੋਡੀਆ ਦੇ ਉੱਤਰੀ-ਪੂਰਬੀ ਹਿੱਸੇ ਵਿਚ ਕ੍ਰੇਉਂਗ ਜਨਜਾਤੀ ਵਿਚ ਨਿਭਾਈ ਜਾਂਦੀ ਹੈ।
ਜੀਵਨਸਾਥੀ ਲੱਭਣ ਦਾ ਤਰੀਕਾ
ਇਸ ਜਨਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਲਵ ਹਟਸ ਜਰੀਏ ਲੜਕੀਆਂ ਲਈ ਚੰਗੇ ਪਤੀ ਲੱਭੇ ਜਾ ਸਕਦੇ ਹਨ। ਉਨ੍ਹਾਂ ਮੁਤਾਬਕ ਇਸ ਨਾਲ ਉਨ੍ਹਾਂ ਦੀਆਂ ਲੜਕੀਆਂ ਹੋਰ ਜ਼ਿਆਦਾ ਮਜ਼ਬੂਤ ਬਣਦੀਆਂ ਹਨ।