ਪਾਕਿ ਨੇ ਫਿਰ ਰੋਇਆ ਰਾਗ- ਭਾਰਤ ਕਾਰਨ ਪੈਦਾ ਹੋ ਰਹੀ ਖੇਤਰੀ ਸਮੱਸਿਆ

02/23/2018 9:06:23 PM

ਇਸਲਾਮਾਬਾਦ— ਪਾਕਿਸਤਾਨ ਲੰਬੇ ਸਮੇਂ ਤੋਂ ਕੰਟਰੋਲ ਲਾਈਨ 'ਤੇ ਜੰਗਬੰਦੀ ਦੀ ਉਲੰਘਣਾ ਕਰਦਾ ਆ ਰਿਹਾ ਹੈ ਤੇ ਅਕਸਰ ਇਸ ਦਾ ਦੋਸ਼ ਭਾਰਤ ਦੇ ਸਿਰ ਮੜ ਦਿੰਦਾ ਹੈ। ਬੀਤੇ ਕੁਝ ਸਮੇਂ ਤੋਂ ਭਾਰਤ ਨੇ ਜੰਗਬੰਦੀ ਦੀ ਉਲੰਘਣਾ 'ਤੇ ਸਖਤ ਰੁਖ ਅਪਣਾ ਲਿਆ ਹੈ ਤੇ ਹਰ ਜੰਗਬੰਦੀ ਦੇ ਉਲੰਘਣ ਦਾ ਮੁੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਆਪਣੇ ਹੀ ਰੋਣੇ ਰੋਂਦਾ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੇਤਰੀ ਅਗਵਾਈ ਦੀ ਭਾਰਤ ਦੀ ਚਾਹ ਕਾਰਨ ਪੂਰੇ ਦੱਖਣੀ ਏਸ਼ੀਆ 'ਚ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਆਪਣੇ ਹਫਤੇਵਾਰ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਾਰਤ ਦੀ ਹਥਿਆਰ ਸਬੰਧੀ ਤਿਆਰੀ ਨੇ ਪੂਰੇ ਇਲਾਕੇ ਨੂੰ ਹਥਿਆਰਾਂ ਦੀ ਦੌੜ 'ਚ ਧੱਕ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਪਾਕਿਸਤਾਨੀ ਫੋਰਸਾਂ ਕਿਸੇ ਵੀ ਖਤਰੇ ਤੋਂ ਆਪਣੀ ਸਰਹੱਦ ਦੀ ਰੱਖਿਆ ਕਰ ਸਕਦਾ ਹੈ। ਫੈਜ਼ਲ ਨੇ ਕਿਹਾ ਕਿ ਉਸ ਦਾ ਸੁਪਰਮੇਸਿਸਟ ਰਵੱਈਆ ਨਾ ਸਿਰਫ ਪਾਕਿਸਤਾਨ ਬਲਕਿ ਪੂਰੇ ਖੇਤਰ ਦੇ ਲਈ ਚਿੰਤਾ ਦੀ ਗੱਲ ਹੈ। ਖੇਤਰ 'ਚ ਦਬਦਬਾ ਕਾਇਮ ਰੱਖਣ ਦੀ ਭਾਰਤ ਦੀ ਚਾਹ ਨਾਲ ਦੱਖਣੀ ਏਸ਼ੀਆ 'ਚ ਗਲਤ ਅਕਸ ਜਾ ਰਿਹਾ ਹੈ। ਉਨ੍ਹਾਂ ਨੇ ਕਮਜ਼ੋਰ ਅਧਾਰ 'ਤੇ ਜੰਗਬੰਦੀ ਦੇ ਉਲੰਘਣ ਨੂੰ ਜਾਇਜ਼ ਠਹਿਰਾਉਣ ਲਈ ਭਾਰਤ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੰਗਬੰਦੀ ਦੇ ਉਲੰਘਣ ਨਾਲ ਖੇਤਰੀ ਸ਼ਾਂਤੀ ਲਈ ਖਤਰਾ ਪੈਦਾ ਹੋ ਗਿਆ ਹੈ।