ਡੋਨਾਲਡ ਟਰੰਪ ਦੇ ਇਸ ਹੁਕਮ ਤੋਂ ਬਾਅਦ ਸਿੱਖ ਭਾਈਚਾਰਾ ਖੁਸ਼

05/06/2017 6:31:14 PM

ਵਾਸ਼ਿੰਗਟਨ— ਅਮਰੀਕਾ ''ਚ ਸਿੱਖ ਭਾਈਚਾਰੇ ਦੇ ਇਕ ਮੁੱਖ ਮੈਂਬਰ ਨੇ ਕਿਹਾ ਹੈ ਕਿ ਧਾਰਮਿਕ ਆਜ਼ਾਦੀ ''ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸ਼ਾਸਕੀ ਹੁਕਮ ਸਾਰੇ ਅਮਰੀਕੀਆਂ ਦੀ ਧਾਰਮਿਕ ਆਜ਼ਾਦੀ ਦੀ ਸੁਰੱਖਿਆ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ''ਸਿੱਖ ਅਮਰੀਕਨਜ਼ ਫਾਰ ਟਰੰਪ'' ਦੇ ਸੰਸਥਾਪਕ ਜਸਦੀਪ ਸਿੰਘ ਨੇ ਕਿਹਾ ਕਿ ਅਮਰੀਕਾ ''ਚ ਨਫਰਤ ਅਪਰਾਧਾਂ ''ਚ ਹੋਏ ਵਾਧੇ ਲਈ ਸਮਾਜ ਦੇ ਵੱਖ-ਵੱਖ ਤਬਕਿਆਂ ਅਤੇ ਭਾਈਚਾਰਕ ਮੈਂਬਰ ਰਾਜਨੀਤਕ ਕਾਰਨਾਂ ਦੇ ਚੱਲਦੇ ਰਾਸ਼ਟਰਪਤੀ ''ਤੇ ਦੋਸ਼ ਲਾ ਰਹੇ ਹਨ। 
ਸਿੰਘ ਨੇ ਕਿਹਾ, ''''ਧਾਰਮਿਕ ਆਜ਼ਾਦੀ ਦੀ ਸੁਰੱਖਿਆ ਰਾਸ਼ਟਰਪਤੀ ਟਰੰਪ ਦੇ ਚੋਣ ਪ੍ਰਚਾਰ ਮੁਹਿੰਮ ਦੇ ਕੇਂਦਰ ਬਿੰਦੂਆਂ ''ਚੋਂ ਇਕ ਸੀ। ਇੱਥੇ ਦੱਸ ਦੇਈਏ ਕਿ ਰਾਸ਼ਟਰਪਤੀ ਟਰੰਪ ਨੇ ਬੀਤੇ ਵੀਰਵਾਰ ਭਾਵ 4 ਮਈ ਨੂੰ ਧਾਰਮਿਕ ਆਜ਼ਾਦੀ ਨਾਲ ਜੁੜੇ ਹੁਕਮ ''ਤੇ ਦਸਤਖ਼ਤ ਕੀਤੇ ਸਨ। ਇਹ ਹੁਕਮ ਵਿੱਤ ਮੰਤਰਾਲੇ ਨੂੰ ਨਿਰਦੇਸ਼ ਦਿੰਦਾ ਹੈ ਕਿ ਰਾਜਨੀਤਕ ਭਾਸ਼ਣ ਲਈ ਚਰਚ ਜਾਂ ਧਾਰਮਿਕ ਸੰਗਠਨਾਂ ਵਿਰੁੱਧ ਕਾਰਵਾਈ ਨਾ ਕੀਤੀ ਜਾਵੇ। 
ਜਸਦੀਪ ਸਿੰਘ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਨੈਸ਼ਨਲ ਡੇਅ ਆਫ ਪ੍ਰੇਯਰ (ਪ੍ਰਾਰਥਨਾ) ਦੇ ਮੌਕੇ ''ਤੇ ਟਰੰਪ ਦੇ ਸੰਬੋਧਨ ਸਮਾਰੋਹ ''ਚ ਸ਼ਿਰਕਤ ਕਰਨ ਲਈ ਬੁਲਾਏ ਗਏ ਇਕਮਾਤਰ ਸਿੱਖ ਅਮਰੀਕੀ ਸਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨਫਰਤ ਅਪਰਾਧ ਵਿਰੁੱਧ ਹਨ ਅਤੇ ਵੰਡ ਚੁੱਕੇ ਦੇਸ਼ ਨੂੰ ਇਕਜੁਟ ਕਰਨ ਲਈ ਵਚਨਬੱਧ ਹਨ। ਸਿੰਘ ਨੇ ਕਿਹਾ ਕਿ ਜ਼ਿਆਦਾਤਰ ਅਮਰੀਕੀਆਂ ਲਈ ਧਾਰਮਿਕ ਆਜ਼ਾਦੀ ਇਕ ਅਹਿਮ ਮੁੱਦਾ ਹੈ।

Tanu

This news is News Editor Tanu