ਸ਼ਰਣਾਰਥੀ ਹਿਰਾਸਤ ਕੇਂਦਰਾਂ ਦੇ ਦਰਵਾਜ਼ੇ ਪੱਤਰਕਾਰਾਂ ਲਈ ਖੁੱਲ੍ਹਣਗੇ : ਟਰੰਪ

07/08/2019 12:11:45 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸ਼ਰਣਾਰਥੀ ਹਿਰਾਸਤ ਕੇਂਦਰਾਂ ਦੇ ਦਰਵਾਜ਼ੇ ਹੁਣ ਪੱਤਰਕਾਰਾਂ ਦੇ ਜਾਂਚ ਕਰਨ ਲਈ ਵੀ ਖੁੱਲ੍ਹਣਗੇ। ਅਸਲ 'ਚ ਇਨ੍ਹਾਂ ਕੇਂਦਰਾਂ 'ਚ ਸਮਰੱਥਾ ਤੋਂ ਵਧੇਰੇ ਲੋਕਾਂ ਨੂੰ ਰੱਖਣ ਅਤੇ ਇਨ੍ਹਾਂ ਦਾ ਖਰਾਬ ਰੱਖ-ਰਖਾਅ ਹੋਣ ਕਾਰਨ ਟਰੰਪ ਦੀ ਲਗਾਤਾਰ ਆਲੋਚਨਾ ਹੁੰਦੀ ਰਹਿੰਦੀ ਹੈ। 

ਟਰੰਪ ਨੇ ਨਿਊ ਜਰਸੀ ਦੇ ਮੋਰੀਸਟਾਊਨ 'ਚ ਪੱਤਰਕਾਰਾਂ ਨੂੰ ਕਿਹਾ,''ਮੈਂ ਇਨ੍ਹਾਂ ਹਿਰਾਸਤ ਕੇਂਦਰਾਂ ਨੂੰ ਪੱਤਰਕਾਰਾਂ ਨੂੰ ਦਿਖਾਉਣ ਦਾ ਸੱਦਾ ਦੇ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਪ੍ਰੈੱਸ ਉੱਥੇ ਜਾਵੇ ਅਤੇ ਦੇਖੇ। ਅਸੀਂ ਪ੍ਰੈੱਸ ਲਈ ਹਿਰਾਸਤ ਕੇਂਦਰਾਂ ਦਾ ਦਰਵਾਜ਼ਾ ਖੋਲ੍ਹਣ ਜਾ ਰਹੇ ਹਾਂ ਕਿਉਂਕਿ ਉਸ 'ਚ ਜ਼ਰੂਰਤ ਤੋਂ ਵਧੇਰੇ ਗਿਣਤੀ 'ਚ ਸ਼ਰਣਾਰਥੀ ਹਨ ਅਤੇ ਇਸ ਗਿਣਤੀ ਨੂੰ ਲੈ ਕੇ ਅਸੀਂ ਹੀ ਸ਼ਿਕਾਇਤ ਕਰ ਰਹੇ ਹਾਂ।'' 

ਟਰੰਪ ਦੀ ਇਹ ਟਿੱਪਣੀ 'ਨਿਊਯਾਰਕ ਟਾਈਮਜ਼' ਅਤੇ 'ਦਿ ਅਲ ਪਾਸੋ ਟਾਈਮਜ਼' ਨੇ ਸ਼ਨੀਵਾਰ ਨੂੰ ਟੈਕਸਾਸ ਦੇ ਕਲਿੰਟ ਦੀ ਬਾਰਡਰ ਪੈਟਰੋਲ ਸਟੇਸ਼ਨ ਨੂੰ ਲੈ ਕੇ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਸੈਂਕੜੇ ਬੱਚਿਆਂ ਨੇ ਗੰਦੇ ਕੱਪੜੇ ਪਾਏ ਸਨ ਅਤੇ ਉਹ ਅਜਿਹੇ ਸੈੱਲ 'ਚ ਰਹਿ ਰਹੇ ਹਨ , ਜਿੱਥੇ ਬੀਮਾਰੀਆਂ ਹੋਣ ਦਾ ਖਦਸ਼ਾ ਹੋਵੇ।