ਜੀਵਾਸ਼ਮ ਈਂਧਨ ਦੀ ਵਰਤੋਂ ’ਚ ਕਟੌਤੀ ਜ਼ਰੂਰੀ

12/08/2019 2:38:06 AM

ਪੈਰਿਸ - ਤੇਲ ਅਤੇ ਗੈਸ ਸਮੂਹਾਂ ’ਤੇ ਜੀਵਾਸ਼ਮ ਈਂਧਨ ਦੀ ਵਰਤੋਂ ’ਚ ਕਟੌਤੀ ਕਰਨ ਨੂੰ ਲੈ ਕੇ ਦੇਰੀ ਕਰਵਾਉਣ ਲਈ ਯੋਜਨਾਵਾਂ ’ਤੇ ਲੱਖਾਂ ਰੁਪਏ ਖਰਚ ਕਰ ਕੇ ਹੋਰ ਦਰਜਨਾਂ ਵਿਚੋਲੀਏ ਭੇਜ ਕੇ ਮੈਡ੍ਰਿਡ ’ਚ ਜਲਵਾਯੂ ਵਾਰਤਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਉਥੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਜੀਵਾਸ਼ਮ ਈਂਧਨ ਦੀ ਵਰਤੋਂ ’ਚ ਕਟੌਤੀ ਜ਼ਰੂਰੀ ਹੈ। ਜਲਵਾਯੂ ਤਬਦੀਲੀ ’ਤੇ ਕਾਰਵਾਈ ਦੀ ਮੰਗ ਕਰਦੇ ਹੋਏ ਸਪੇਨ ਦੀ ਰਾਜਧਾਨੀ ਮੈਡ੍ਰਿਡ ਵਿਚ ਹਜ਼ਾਰਾਂ ਲੋਕ ਦੇ ਮਾਰਚ ਕਰਨ ਦੇ ਇਕ ਦਿਨ ਬਾਅਦ 7 ਵਾਤਾਵਰਣੀ ਸਮੂਹਾਂ ਨੇ ਸੀ. ਓ. ਪੀ. 25 ਸਿਖਰ ਸੰਮੇਲਨ ’ਚ ਜੀਵਾਸ਼ਮ ਈਂਧਨ ਦੇ ਪ੍ਰਤੀਨਿਧੀਆਂ ਦੀ ਭੂਮਿਕਾ ਨੂੰ ਲੈ ਕੇ ਚਿੰਤਾ ਪ੍ਰਗਟਾਈ। 2015 ਦੇ ਪੈਰਿਸ ਸਮਝੌਤੇ ਦੇ ਤਹਿਤ ਵੱਖ-ਵੱਖ ਦੇਸ਼ ਵਿਸ਼ਵ ਪੱਧਰੀ ਤਾਪ ਨੂੰ ਦੋ ਡਿਗਰੀ ਸੈਲਸੀਅਸ ਤੱਕ ਘੱਟ ਕਰਨ ਲਈ ਰਾਜ਼ੀ ਹੋ ਗਏ। ਸੰਯੁਕਤ ਰਾਸ਼ਟਰ ਦੀ ਵਿਗਿਆਨਕ ਕਮੇਟੀ ਨੇ ਕਿਹਾ ਕਿ ਇਸ ਦੇ ਲਈ ਜੀਵਾਸ਼ਮ ਈਂਧਨ ਦੇ ਇਸਤੇਮਾਲ ’ਚ ਕਮੀ ਲਿਆਉਣੀ ਹੋਵੇਗੀ।

Khushdeep Jassi

This news is Content Editor Khushdeep Jassi