ਰੈੱਡ ਮੀਟ ਖਾਣ ਨਾਲ ਸੁਣਨ ਦੀ ਸਮਰੱਥਾ ’ਚ ਆਉਂਦੀ ਹੈ ਕਮੀ

11/22/2019 7:28:28 PM

ਨਿਊਯਾਰਕ(ਏਜੰਸੀ)-  ਸਿਹਤਮੰਦ ਖੁਰਾਕ ਦਾ ਸੇਵਨ ਕਰਨ ਨਾਲ ਸੁਣਨ ਦੀ ਸਮਰੱਥਾ ’ਚ ਕਮੀ ਨਹੀਂ ਆਉਂਦੀ ਹੈ। ਇਕ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੈੱਡ ਮੀਟ ਖਾਣ ਨਾਲ ਸੁਣਨ ਦੀ ਸਮਰੱਥਾ ’ਚ ਕਮੀ ਆ ਸਕਦੀ ਹੈ। ਅਮਰੀਕਨ ਜਰਨਲ ਆਫ ਐਪੀਡੇਮੀਓਲਾਜੀ ’ਚ ਪ੍ਰਕਾਸ਼ਿਤ ਖੋਜ ’ਚ ਤਿੰਨ ਸਾਲ ਤੱਕ 69 ਸਾਲ ਦੀ ਉਮਰ ਦੀਆਂ ਔਰਤਾਂ ਅਤੇ ਮਰਦਾਂ ਦੇ ਸੁਣਨ ਦੀ ਸਮਰੱਥਾ ਦੀ ਨਿਗਰਾਨੀ ਕੀਤੀ ਗਈ।

ਖੋਜ ਦੌਰਾਨ ਖੋਜਕਾਰਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਨੇ ਚੰਗਾ ਅਤੇ ਪੌਸ਼ਟਿਕ ਖਾਣਾ ਖਾਧਾ, ਉਨ੍ਹਾਂ ਵਿਚ ਸੁਣਨ ਦੀ ਸਮਰੱਥਾ ’ਤੇ ਫਰਕ ਨਹੀਂ ਪਿਆ। ਬਰਮਿੰਘਮ ਵੂਮੈਨ ਹਸਪਤਾਲ ਦੇ ਮੁੱਖ ਖੋਜਕਾਰ ਸ਼ੌਰਾਨ ਕੁਰਹਨ ਨੇ ਕਿਹਾ ਕਿ ਇਹ ਆਮ ਧਾਰਨਾ ਹੈ ਕਿ ਉਮਰ ਵਧਣ ’ਤੇ ਸੁਣਨ ਦੀ ਸਮਰੱਥਾ ’ਚ ਕਮੀ ਆ ਜਾਂਦੀ ਹੈ। ਹਾਲਾਂਕਿ ਸਾਡੀ ਖੋਜ ਨਾਲ ਪਤਾ ਲੱਗਦਾ ਹੈ ਕਿ ਆਪਣੇ ਖਾਣ-ਪੀਣ ’ਚ ਬਦਲਾਅ ਕਰ ਕੇ ਅਸੀਂ ਸੁਣਨ ਦੀ ਸਮਰੱਥਾ ਨੂੰ ਠੀਕ ਕਰ ਸਕਦੇ ਹਾਂ।


Baljit Singh

Content Editor

Related News