ਰੂਸ ''ਚ ਕੋਰੋਨਾ ਦੇ ਇਕ ਦਿਨ ''ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ

11/06/2021 9:01:19 PM

ਮਾਸਕੋ-ਰੂਸ 'ਚ ਇਕ ਦਿਨ 'ਚ ਕੋਵਿਡ-19 ਦੇ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ। ਦੇਸ਼ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਨਫੈਕਸ਼ਨ ਅਤੇ ਮੌਤਾਂ ਦੇ ਵੱਡੀ ਗਿਣਤੀ 'ਤੇ ਕਾਬੂ ਪਾਉਣ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਰਾਸ਼ਟਰੀ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ 'ਚ 40,993 ਮਾਮਲੇ ਰੋਜ਼ਾਨਾ ਰਿਕਾਰਡ ਤੋਂ ਜ਼ਿਆਦਾ ਹੈ। ਟਾਸਕ ਫੋਰਸ ਨੇ ਦੱਸਿਆ ਕਿ ਕੋਵਿਡ-19 ਨਾਲ ਸ਼ੁੱਕਰਵਾਰ ਨੂੰ 1,188 ਮਰੀਜ਼ਾਂ ਦੀ ਮੌਤ ਹੋਈ ਜੋ ਵੀਰਵਾਰ ਨੂੰ ਹੋਈਆਂ ਮੌਤਾਂ ਤੋਂ ਸਿਰਫ ਸੱਤ ਘੱਟ ਹੈ।

ਇਹ ਵੀ ਪੜ੍ਹੋ : ਸੂਡਾਨ 'ਚ ਕਾਰਕੁਨਾਂ ਨੇ ਫੌਜ ਨਾਲ ਸੱਤਾ-ਸਾਂਝੇਦਾਰੀ ਦੇ ਸੁਝਾਅ ਨੂੰ ਕੀਤਾ ਖਾਰਿਜ, ਹੜ੍ਹਤਾਲ ਕੀਤੀ ਸ਼ੁਰੂ

ਅਧਿਕਾਰੀ ਇਨਫੈਕਸ਼ਨ ਦੀ ਇਸ ਲਹਿਰ ਦੇ ਪਿਛੇ ਰੂਸ ਦੀ ਘੱਟ ਟੀਕਾਕਰਨ ਦਰ ਨੂੰ ਵੱਡਾ ਕਾਰਨ ਦੱਸਦੇ ਹਨ। ਟਾਸਕ ਫੋਰਸ ਮੁਤਾਬਕ ਦੇਸ਼ ਦੇ 14.6 ਕਰੋੜ ਲੋਕਾਂ 'ਚੋਂ 40 ਫੀਸਦੀ ਤੋਂ ਵੀ ਘੱਟ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ। ਪਿਛਲੇ ਮਹੀਨੇ, ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਈ ਰੂਸੀ ਨਾਗਰਿਕਾਂ ਨੂੰ 30 ਅਕਤੂਬਰ ਤੋਂ ਸੱਤ ਨਵੰਬਰ ਦਰਮਿਆਨ ਕੰਮ 'ਤੇ ਨਾ ਜਾਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਖੇਤਰੀ ਸਰਕਾਰਾਂ ਨੂੰ ਜ਼ਰੂਰੀ ਕੰਮ ਪੈਣ 'ਤੇ ਗੈਰ ਕੰਮਕਾਜੀ ਦਿਨਾਂ ਦੀ ਗਿਣਤੀ ਵਧਾਉਣ ਲਈ ਵੀ ਅਧਿਕਾਰਤ ਕੀਤਾ ਸੀ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਸੰਮੇਲਨ 'ਚ ਜਲਵਾਯੂ ਮਾਰਚ ਰਾਹੀਂ ਨੇਤਾਵਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar