ਬ੍ਰਿਟੇਨ ਦੀ ਸੰਸਦ ਵਿਚ ਔਰਤਾਂ ਦੀ 'ਬੱਲੇ-ਬੱਲੇ', 200 ਔਰਤਾਂ ਨੂੰ ਚੁਣਿਆ ਐੱਮ. ਪੀਜ਼. (ਤਸਵੀਰਾਂ)

06/11/2017 4:25:02 PM

ਲੰਡਨ— 8 ਜੂਨ ਨੂੰ ਸੰਪੰਨ ਹੋਈਆਂ ਬ੍ਰਿਟੇਨ ਦੀਆਂ ਸੰਸਦੀ ਚੋਣਾਂ ਵਿਚ ਮਹਿਲਾਵਾਂ ਦੀ ਬੱਲੇ-ਬੱਲੇ ਹੋ ਗਈ ਹੈ। ਬ੍ਰਿਟੇਨ ਦੇ ਲੋਕਾਂ ਨੇ ਇਸ ਵਾਰ ਵੱਡੇ ਪੱਧਰ 'ਤੇ ਮਹਿਲਾ ਉਮੀਦਵਾਰਾਂ 'ਤੇ ਭਰੋਸਾ ਜਤਾਇਆ ਹੈ ਅਤੇ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਿਆ ਹੈ। ਤਕਰੀਬਨ 200 ਮਹਿਲਾਵਾਂ ਇਸ ਵਾਰ ਐੱਮ. ਪੀਜ਼ ਬਣ ਕੇ ਸੰਸਦ ਵਿਚ ਬੈਠਣਗੀਆਂ। ਇਨ੍ਹਾਂ ਵਿਚ ਪਹਿਲੀ ਸਿੱਖ ਮਹਿਲਾ ਐੱਮ. ਪੀ. ਪ੍ਰੀਤ ਕੌਰ ਗਿੱਲ ਵੀ ਸ਼ਾਮਲ ਹੈ। 
ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2015 ਵਿਚ 191 ਮਹਿਲਾਵਾਂ ਜਿੱਤ ਕੇ ਸੰਸਦ ਵਿਚ ਪਹੁੰਚੀਆਂ ਸਨ। ਇਸ ਤੋਂ ਬਾਅਦ ਹੋਈਆਂ ਉਪ-ਚੋਣਾਂ ਵਿਚ ਵੀ ਮਹਿਲਾ ਉਮੀਦਵਾਰਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ। ਇਨ੍ਹਾਂ ਚੋਣਾਂ ਤੋਂ ਸਾਫ ਹੈ ਕਿ ਬ੍ਰਿਟੇਨ ਦੀ ਰਾਜਨੀਤੀ ਵਿਚ ਹੁਣ ਔਰਤਾਂ ਅਹਿਮ ਰੋਲ ਨਿਭਾਉਣਗੀਆਂ ਅਤੇ ਇਸ ਦੀ ਅਗਲੀ ਦਿਸ਼ਾ ਤੈਅ ਕਰਨਗੀਆਂ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਵਿਚ ਮਹਿਲਾਵਾਂ ਦੀ ਤਾਕਤ ਹੁਣ ਦੁਨੀਆ ਲਈ ਮਿਸਾਲ ਬਣ ਰਹੀ ਹੈ।