ਕੈਨੇਡਾ ''ਚ ਮੰਦੀ ਦੀ ਮਾਰ! 800 ਕੰਪਨੀਆਂ ਦੀਵਾਲੀਆ

03/19/2024 5:07:16 PM

ਸਰੀ : ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ ਇਸ ਸਮੇਂ ਮੰਦੀ ਦੀ ਲਪੇਟ ‘ਚ ਹਨ। ਜਾਪਾਨ ਇਸ ਤੋਂ ਥੋੜ੍ਹਾ ਬਚ ਗਿਆ, ਪਰ ਹੁਣ ਕੈਨੇਡਾ ਦੇ ਮੰਦੀ ਵਿੱਚ ਫਸਣ ਦਾ ਖ਼ਤਰਾ ਹੈ। ਦੇਸ਼ ਵਿੱਚ ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕੱਲੇ ਜਨਵਰੀ ਵਿਚ 800 ਤੋਂ ਵੱਧ ਕੰਪਨੀਆਂ ਨੇ ਦੀਵਾਲੀਆਪਨ ਲਈ ਦਾਇਰ ਕੀਤੀ ਸੀ।

ਇਸ ਤੋਂ ਪਹਿਲਾਂ 2023 ਵਿੱਚ ਦੇਸ਼ ਵਿੱਚ ਦੀਵਾਲੀਆਪਨ ਫਾਈਲਿੰਗ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ 13 ਸਾਲਾਂ ਵਿੱਚ ਸਭ ਤੋਂ ਵੱਧ ਹੈ। ਕੋਰੋਨਾ ਮਿਆਦ ਦੌਰਾਨ ਕੰਪਨੀਆਂ ਨੂੰ 45,000 ਡਾਲਰ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਗਿਆ ਸੀ, ਜਿਸ ਦੀ ਮੁੜ ਅਦਾਇਗੀ ਦੀ ਸਮਾਂ ਸੀਮਾ ਜਨਵਰੀ ਵਿੱਚ ਖ਼ਤਮ ਹੋ ਗਈ ਸੀ। ਛੋਟੀਆਂ ਕੰਪਨੀਆਂ ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 33 ਪ੍ਰਤੀਸ਼ਤ ਹਿੱਸਾ ਬਣਾਉਂਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਕੈਨੇਡਾ ਮੰਦੀ ਵੱਲ ਵਧ ਰਿਹਾ ਹੈ?

ਪੜ੍ਹੋ ਇਹ ਅਹਿਮ ਖ਼ਬਰ-PM ਜਸਟਿਨ ਟਰੂਡੋ ਨਾਲ ਰਿਸ਼ਤਾ ਟੁੱਟਣ ਦੇ ਭੇਤ ਖੋਲ੍ਹੇਗੀ ਸੋਫੀ ਗ੍ਰੇਗੋਇਰੇ

ਕੈਨੇਡੀਅਨ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਆਰਥਿਕਤਾ ਮਜ਼ਬੂਤ ​​ਬਣੀ ਹੋਈ ਹੈ ਪਰ ਛੋਟੀਆਂ ਕੰਪਨੀਆਂ ਅਤੇ ਬਹੁਤ ਸਾਰੇ ਖਪਤਕਾਰ ਸੰਘਰਸ਼ ਕਰ ਰਹੇ ਹਨ। ਕੈਨੇਡਾ ਦੀ ਆਰਥਿਕਤਾ ਦਸੰਬਰ ‘ਚ 0.3 ਫੀਸਦੀ ਵਧਣ ਦੀ ਉਮੀਦ ਹੈ। ਇਸ ਤਰ੍ਹਾਂ ਚੌਥੀ ਤਿਮਾਹੀ ‘ਚ 1.2 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਤੀਜੀ ਤਿਮਾਹੀ ‘ਚ ਦੇਸ਼ ਦੀ ਜੀ.ਡੀ.ਪੀ ‘ਚ 1.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਲਗਾਤਾਰ ਦੋ ਤਿਮਾਹੀਆਂ ਵਿੱਚ ਆਮਦਨ ਵਿੱਚ ਗਿਰਾਵਟ ਨੂੰ ਮੰਦੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇਖੀਏ ਤਾਂ ਕੈਨੇਡਾ ਇਸ ਵੇਲੇ ਮੰਦੀ ਦੀ ਮਾਰ ਹੇਠ ਆਉਣ ਤੋਂ ਬਚ ਗਿਆ ਹੈ। ਪਰ ਜਨਵਰੀ ਵਿਚ ਜਿਸ ਤਰ੍ਹਾਂ 800 ਕੰਪਨੀਆਂ ਨੇ ਇਕ ਤੋਂ ਬਾਅਦ ਇਕ ਦੀਵਾਲੀਆਪਨ ਲਈ ਅਰਜ਼ੀਆਂ ਦਿੱਤੀਆਂ, ਉਸ ਨਾਲ ਮੰਦੀ ਦਾ ਡਰ ਇਕ ਵਾਰ ਫਿਰ ਸਿਰ ਚੁੱਕਣ ਲੱਗਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana