ਮੋਟਰਸਾਈਕਲ ਦੁਰਘਟਨਾਵਾਂ ਪਿੱਛੇ ਦਾ ਕਾਰਣ ਆਇਆ ਸਾਹਮਣੇ

01/08/2018 6:40:23 PM

ਮੈਲਬੌਰਨ (ਭਾਸ਼ਾ)- ਮੋਟਰਸਾਈਕਲ ਚਾਲਕਾਂ ਦੇ ਨਾਲ ਹੋਣ ਵਾਲੇ ਹਾਦਸੇ ਅਤੇ ਟੱਕਰ ਇਕ ਤਰ੍ਹਾਂ ਦੇ ਅੰਨ੍ਹੇਪਣ ਕਾਰਨ ਹੁੰਦੇ ਹਨ। ਇਸ ਨੂੰ ਇਨਅਟੈਂਸ਼ਨਲ ਬਲਾਈਂਡਨੈੱਸ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੁੰਦਾ ਹੈ। ਆਮ ਦ੍ਰਿਸ਼ ਵਿਚ ਅਚਾਨਕ ਕਿਸੇ ਵਸਤੂ ਦੇ ਆਉਣ ’ਤੇ ਉਸ ਵਲੋਂ ਧਿਆਨ ਨਹੀਂ ਦੇ ਪਾਉਣਾ। ਮੋਟਰਸਾਈਕਲ ਨਾਲ ਸਬੰਧਿਤ ਹਾਦਸਿਆਂ ਨੂੰ ਮਨੁੱਖੀ ਦਿਮਾਗ ਦੀ ਇਕ ਪ੍ਰਕਿਰਿਆ ਨਾਲ ਜੋੜਿਆ ਜਾ ਸਕਦਾ ਹੈ। ਇਸ ਕਾਰਵਾਈ ਵਿਚ ਦਿਮਾਗੀ ਜਾਣਕਾਰੀ ਨੂੰ ਸਮਝ ਪਾਉਣ ਵਿਚ ਅਸਫਲ ਰਹਿੰਦਾ ਹੈ।

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਜਾਣਕਾਰੀ ਦਿੱਤੀ। ਇਹ ਖੋਜ ਹਿਊਮਨ ਫੈਕਟਸ ਨਾਂ ਦੇ ਜਰਨਲ ਵਿਚ ਪ੍ਰਕਾਸ਼ਿਤ ਹੋਈ। ਇਸ ਰਾਹੀਂ ਦੇਖ ਕੇ ਵੀ ਸਮਝ ਨਹੀਂ ਪਾਉਣ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਸਮਝਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਹਾਦਸੇ ਜ਼ਿਆਦਾ ਚਿੰਤਾ ਪੈਦਾ ਕਰਨ ਵਾਲੇ ਹਨ। ਸਪੱਸ਼ਟ ਹਾਲਾਤਾਂ ਅਤੇ ਕਿਸੇ ਵੀ ਹੋਰ ਅੜਚਣ ਦੇ ਨਾ ਹੋਣ ਦੇ ਬਾਵਜੂਦ ਇਹ ਹਾਦਸੇ ਹੁੰਦੇ ਹਨ।