ਚੋਣਾਂ ਦੇ ਦੂਜੇ ਪੜਾਅ ''ਚ ਹਿੱਸਾ ਲੈਣ ਨੂੰ ਤਿਆਰ ਹੋਏ ਮਧੇਸੀ : ਨੇਪਾਲ ਸਰਕਾਰ

06/26/2017 10:30:53 PM

ਕਾਠਮੰਡੂ— ਨੇਪਾਲ ਦੇ ਅੰਦੋਲਨਕਾਰੀ ਮਧੇਸੀ ਦਲਾਂ ਨੇ ਬੁੱਧਵਾਰ ਨੂੰ ਹੋਣ ਵਾਲੇ ਸਥਾਨਕ ਪੱਧਰ ਦੇ ਚੋਣਾਂ ਦੇ ਦੂਜੇ ਪੜਾਅ 'ਚ ਹਿੱਸਾ ਲੈਣ 'ਤੇ ਸਹਿਮਤੀ ਜਤਾਈ ਹੈ। ਗ੍ਰਹਿ ਮੰਤਰੀ ਜਨਾਰਦਨ ਸ਼ਰਮਾ ਨੇ ਅੱਜ ਕਿਹਾ ਕਿ ਰਾਸ਼ਟਰੀ ਜਨਤਾ ਪਾਰਟੀ ਨੇਪਾਲ (ਆਰ.ਜੇ.ਪੀ.ਐਨ.) ਮਧੇਸੀ ਪਾਰਟੀ ਅਤੇ ਬਿਪਲਵ ਅਗਵਾਈ ਮਾਓਵਾਦੀ ਪਾਰਟੀ ਨੇ ਚੋਣਾਂ ਲਈ ਉਮੀਦਵਾਰ ਉਤਾਰੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 28 ਜੂਨ ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਦੇ ਦੂਜੇ ਪੜਾਅ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਲਈ ਪੁਖ਼ਤਾ ਸੁਰੱਖਿਆ ਯੋਜਨਾ ਬਣਾਈ ਹੈ। ਸੂਬੇ ਦੀ ਗਿਣਤੀ ਇਕ, ਪੰਜ ਅਤੇ 7 ਦੇ 35 ਜ਼ਿਲਿਆਂ ਦੇ 334 ਸਥਾਨਕ ਇਕਾਈਆਂ 'ਚ ਸਥਾਨਕ ਚੋਣਾਂ ਦਾ ਦੂਜਾ ਪੜਾਅ ਚਲ ਰਿਹਾ ਹੈ। ਸ਼ਰਮਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਜ਼ਰੂਰੀ ਸੁਰੱਖਿਆ ਅਤੇ ਜ਼ਰੂਰੀ ਗਿਣਤੀ 'ਚ ਹਥਿਆਰਬੰਦ ਪੁਲਸ ਫੋਰਸ ਸਮੇਤ ਸਾਰੇ ਸੁਰੱਖਿਆ ਫੋਰਸਾਂ ਨੂੰ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਵੋਟਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਨੇਪਾਲ ਫੌਜ ਦੇ ਜਵਾਨਾਂ ਨੂੰ ਲਗਾਇਆ ਜਾਵੇਗਾ। ਸੁਰੱਖਿਆ ਬੰਦੋਬਸਤ ਤਿੰਨ ਪੱਧਰੀ ਹੋਣਗੇ। ਉਨ੍ਹਾਂ ਨੇ ਆਮ ਜਨਤਾ ਤੋਂ ਵੀ ਬਿਨਾਂ ਡਰ ਵੋਟ ਕਰਨ ਦੀ ਅਪੀਲ ਕੀਤੀ।