ਪੜ੍ਹੋ ਪਾਕਿਸਤਾਨ ਦੇ ਇਸ ਬਜ਼ੁਰਗ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ (ਤਸਵੀਰਾਂ)

07/20/2017 1:53:13 PM

ਇਸਲਾਮਾਬਾਦ— ਪਾਕਿਸਤਾਨ ਦੇ ਇਕ ਬਜ਼ੁਰਗ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਸ਼ਖਸ ਦੀ ਕਹਾਣੀ ਨੂੰ ਇਕ ਫੇਸਬੁੱਕ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ। ਦਰਅਸਲ ਮੁਹੰਮਦ ਉਸਮਾਨ ਨਾਂ ਦੇ ਸ਼ਖਸ ਨੇ ਰਾਤ ਨੂੰ ਕਰੀਬ 2:00 ਵਜੇ ਭਾਰੀ ਮੀਂਹ ਵਿਚ ਇਕ ਬਜ਼ੁਰਗ ਨੂੰ ਫੁੱਲ ਵੇਚਦੇ ਹੋਏ ਦੇਖਿਆ। ਮੀਂਹ ਕਾਰਨ ਸੜਕਾਂ ਉੱਤੇ ਲੋਕ ਨਹੀਂ ਸਨ, ਫਿਰ ਵੀ ਇਹ ਸ਼ਖਸ ਆਪਣੇ ਕੰਮ ਵਿਚ ਲੱਗਾ ਹੋਇਆ ਸੀ। ਇਸ ਸ਼ਖਸ ਦਾ ਨਾਂ ਬਾਬਾ ਹਮੀਦ ਹੈ। 

ਉਨ੍ਹਾਂ ਨੂੰ ਦੇਖ ਕੇ ਉਸਮਾਨ ਦੇ ਮਨ ਵਿਚ ਕਈ ਸਾਰੇ ਸਵਾਲ ਉੱਠੇ, ਤਾਂ ਉਹ ਆਪਣੇ ਸਵਾਲਾਂ ਦੇ ਜਵਾਬ ਜਾਣਨ ਲਈ ਬਾਬੇ ਕੋਲ ਗਿਆ। ਉਸ ਨੇ ਬਾਬੇ ਤੋਂ ਪੁੱਛਿਆ, ਕੀ ਤੁਸੀਂ ਖਾਣਾ ਖਾਧਾ ਹੈ? ਤਾਂ ਬਾਬੇ ਦੇ ਨਾ ਕਹਿਣ 'ਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਨੇੜੇ ਹੀ ਬਣੇ ਇਕ ਸਬਵੇਅ ਵਿਚ ਲੈ ਗਿਆ ਅਤੇ ਉਨ੍ਹਾਂ ਨੂੰ ਕੁੱਝ ਖੁਆਇਆ। ਉਥੇ ਬਾਬੇ ਨੇ ਇੰਨੀ ਰਾਤ ਨੂੰ ਫੁੱਲ ਵੇਚਣ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਮੇਰੀ ਧੀ ਦਾ ਵਿਆਹ ਹੋਣ ਵਾਲਾ ਹੈ। ਉਸ ਨੂੰ 50,000 ਰੁਪਏ ਇੱਕਠੇ ਕਰਨੇ ਹਨ। ਉਨ੍ਹਾਂ ਦੀ ਹਰ ਦਿਨ ਦੀ ਕਮਾਈ 200 ਰੁਪਏ ਦੇ ਕਰੀਬ ਹੈ। ਇਸ ਲਈ ਜਦੋਂ ਤੱਕ ਉਨ੍ਹਾਂ ਦਾ ਇਕ ਦਿਨ ਦਾ ਟਾਰਗੇਟ ਪੂਰਾ ਨਹੀਂ ਹੁੰਦਾ, ਉਹ ਘਰ ਕਿਵੇਂ ਜਾ ਸਕਦੇ ਹਨ। ਇਹ ਸੁਣ ਕੇ ਉਸਮਾਨ ਦਾ ਮਨ ਭਰ ਆਇਆ। ਉਸਮਾਨ ਨੇ ਇਸ ਸ਼ਖਸ ਦੀ ਜਿੰਨੀ ਹੋ ਸਕੇ ਮਦਦ ਕੀਤੀ ਅਤੇ ਇਸ ਬਾਬੇ ਦੀ ਕਹਾਣੀ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ, ਤਾਂ ਕਿ ਲੋਕ ਉਨ੍ਹਾਂ ਦੀ ਮਦਦ ਕਰ ਸਕਣ। ਆਪਣੀ ਧੀ ਦੇ ਅਰਮਾਨਾਂ ਅਤੇ ਉਸ ਦੇ ਵਿਆਹ ਲਈ ਇਹ ਪਿਤਾ ਜੋ ਕਰ ਰਿਹਾ ਹੈ, ਉਹ ਸੱਚ ਵਿਚ ਕਾਬਿਲੇ ਤਾਰੀਫ ਹੈ।

 

 

Posted by As If I Have Eaten on Saturday, July 15, 2017