ਕਪਾਚੋਂ ਵਿਖੇ 18 ਮਾਰਚ ਨੂੰ ਧੂਮ-ਧਾਮ ਨਾਲ ਮਨਾਇਆ ਜਾਵੇਗਾ ਰਵਿਦਾਸ ਜੀ ਦਾ 641ਵਾਂ ਪ੍ਰਕਾਸ਼ ਪੁਰਬ

03/14/2018 4:39:47 PM

ਰੋਮ/ਇਟਲੀ (ਕੈਂਥ)— ਸ਼੍ਰੋਮਣੀ ਸੰਤ, ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਪਾਚੋਂ (ਸਲੇਰਨੋ) ਦੀ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਪੱਧਰ ਦਾ ਧਾਰਮਿਕ ਸਮਾਗਮ ਜਿਹੜਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ, ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਪ੍ਰੈੱਸ ਨੂੰ ਪ੍ਰਕਾਸ਼ ਦਿਵਸ ਦੀ ਜਾਣਕਾਰੀ ਸ਼੍ਰੀ ਵਿਜੈ ਕੁਮਾਰ ਰਾਜੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਪੁਰਬ 18 ਮਾਰਚ 2018 ਦਿਨ ਐਤਵਾਰ ਨੂੰ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਵਿਚ ਮਿਸ਼ਨ ਦੇ ਉੱਚ ਕੋਟੀ ਦੇ ਮਿਸ਼ਨਰੀ ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕ ਅਤੇ ਕੀਰਤਨੀਏ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਵਿਸ਼ਾਲ ਗੁਰਪੁਰਬ ਸਮਾਗਮ ਵਿਚ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਨਿਰੋਲ ਸਮਰਪਿਤ ਹੈ। ਸੋ ਸਭ ਸੰਗਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸ ਵਿਚ ਆਪਣੀ ਹਾਜ਼ਰੀ ਲੁਆਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ।