ਬ੍ਰਿਟੇਨ ਦੀ ਸੰਸਦ ''ਚ ''ਖਾਲਸਾ ਏਡ'' ਦੇ ਫਾਊਂਡਰ ਰਵੀ ਸਿੰਘ ਨੂੰ ਦਿੱਤਾ ਗਿਆ ਸਨਮਾਨ

10/15/2017 9:48:15 AM

ਲੰਡਨ, (ਰਾਜਵੀਰ ਸਮਰਾ)-  ਬਰਤਾਨੀਆ ਦੀ ਸੰਸਦ 'ਚ ਜੈਨ ਭਾਈਚਾਰੇ ਵਲੋਂ ਰੱਖੇ ਗਏ 'ਹੀਮਸਾ ਪੁਰਸਕਾਰ' ਦੌਰਾਨ ਖਾਲਸਾ ਏਡ ਦੇ ਫਾਊਂਡਰ ਸੀ. ਈ. ਓ. ਰਵੀ ਸਿੰਘ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। 'ਇੰਸਟੀਚਿਊਟ ਆਫ਼ ਜੈਨਾਔਲੋਜ਼ੀ' ਵਲੋਂ ਇਹ ਪੁਰਸਕਾਰ ਮਨੁੱਖਤਾ ਲਈ ਖਾਲਸਾ ਏਡ ਵਲੋਂ ਕੀਤੇ ਜਾਂਦੇ ਸੇਵਾ ਕਾਰਜਾਂ ਬਦਲੇ ਦਿੱਤਾ ਗਿਆ। ਇਸ ਤੋਂ ਪਹਿਲਾਂ ਇਹ ਪੁਰਸਕਾਰ ਨੈਲਸਨ ਮੰਡੇਲਾ ਨੂੰ ਦਿੱਤਾ ਗਿਆ ਸੀ। ਇਸ ਸੰਬੰਧੀ ਰਵੀ ਸਿੰਘ ਨੇ ਕਿਹਾ ਕਿ ਅੱਜ ਵਿਸ਼ਵ ਵਿਚ ਖ਼ਾਲਸਾ ਏਡ ਦੇ ਕੰਮਾਂ ਨੂੰ ਮਿਲੀ ਮਾਨਤਾ ਵੇਖ ਕੇ ਖੁਸ਼ੀ ਹੋ ਰਹੀ ਹ। ਉਨ੍ਹਾਂ ਕਿਹਾ ਕਿ ਮੈਂ ਇਹ ਸਨਮਾਨ ਖ਼ਾਲਸਾ ਏਡ ਦੇ ਸਾਰੇ ਸੇਵਾਦਾਰਾਂ ਨੂੰ ਸਮਰਪਿਤ ਕਰਦਾ ਹਾਂ ਜੋ ਇਸ ਸੰਸਥਾ ਦੀ ਰੀੜ੍ਹ ਦੀ ਹੱਡੀ ਹਨ।