ਇਸ ਯੂਨੀਵਰਸਿਟੀ 'ਚ ਜਬਰ ਜ਼ਿਨਾਹ ਦੇ ਖ਼ੁਲਾਸਿਆਂ ਕਾਰਨ ਮਚੀ ਹਫੜਾ ਦਫੜੀ

07/15/2020 11:49:10 PM

ਸਕਾਟਲੈਂਡ - ਵਿਸ਼ਵ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚ ਗਿਣੀ ਜਾਣ ਵਾਲੀ ਸਕਾਟਲੈਂਡ ਦੀ ਯੂਨੀਵਰਸਿਟੀ ਆਫ ਸੈਂਟ ਐਂਡਿ੍ਰਯੂ (University Of St. Andrew) ਦਾ ਨਾਂ ਇਨੀਂ ਦਿਨੀਂ ਚਰਚਾ ਵਿਚ ਹੈ। ਦਰਅਸਲ, ਇਹ ਮਾਮਲਾ ਹੈ ਜਬਰ ਜ਼ਿਨਾਹ ਦਾ। ਕਈ ਕੁੜੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਯੂਨੀਵਰਸਿਟੀ ਕੈਂਪਸ ਵਿਚ ਸਰੀਰਕ ਸ਼ੋਸ਼ਣ ਹੋ ਚੁੱਕਿਆ ਹੈ। ਜਦਕਿ ਕਈ ਕੁੜੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਜਿਹਾ ਕਰਨ ਵਾਲਿਆਂ ਵਿਚ ਅਮਰੀਕੀ-ਸ਼ੈਲੀ ਬਿਰਾਦਰੀ ਦੇ ਮੈਂਬਰ ਵੀ ਸ਼ਾਮਲ ਹਨ। ਉਥੇ, ਯੂਨੀਵਰਸਿਟੀ ਨੇ ਆਖਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਿਚ ਪੁਲਸ ਦਾ ਪੂਰਾ ਸਹਿਯੋਗ ਕਰੇਗੀ। ਇਸ ਲਈ ਇੰਸਟਾਗ੍ਰਾਮ ਵਿਚ ਇਕ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦਾ ਨਾਂ ਸੈਂਟ ਐਂਡ੍ਰਿਯੂ ਸਰਵਾਈਵਰਸ ਹੈ। ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਪੁਲਸ ਕੋਲ ਹੁਣ ਤੱਕ 20 ਤੋਂ ਜ਼ਿਆਦਾ ਬਲਾਤਕਾਰ ਦੇ ਮਾਮਲੇ ਆ ਚੁੱਕੇ ਹਨ ਜਦਕਿ ਹੋਰ ਸਰੀਰਕ ਸ਼ੋਸ਼ਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਪੁਲਸ ਨੇ ਮਾਮਲੇ ਵਿਚ ਅਮਰੀਕਾ ਦੇ ਮੰਨੇ-ਪ੍ਰਮੰਨੇ ਗਰੁੱਪ ਅਲਫਾ ਐਪਲੀਸਨ ਪਾਈ ਤੋਂ ਵੀ ਇਸ ਮਾਮਲੇ ਵਿਚ ਕਾਫੀ ਪੁੱਛਗਿਛ ਕੀਤੀ ਹੈ। ਉਥੇ ਯੂਨੀਵਰਸਿਟੀ ਨੇ ਮਾਮਲੇ ਨੂੰ ਲੈ ਕੇ ਕਈ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਹੈ ਜਿਨ੍ਹਾਂ 'ਤੇ ਦੋਸ਼ ਲੱਗੇ ਸਨ। ਦੱਸ ਦਈਏ ਕਿ, ਬਿ੍ਰਟਿਸ਼ ਰਾਜਘਰਾਣੇ ਦੇ ਪ੍ਰਿੰਸ ਵਿਲੀਅਮ ਅਤੇ ਕੈਥਰੀਨ ਵੀ ਇਸ ਯੂਨੀਵਰਸਿਟੀ ਤੋਂ ਪੜ੍ਹ ਚੁੱਕੇ ਹਨ ਅਤੇ ਇਸ ਨੂੰ ਅੰਗ੍ਰੇਜ਼ੀ ਲਈ ਵਿਸ਼ਵ ਦੀ ਤੀਜੀ ਸਭ ਤੋਂ ਪੁਰਾਣੀ ਯੂਨਵਰਸਿਟੀ ਮੰਨਿਆ ਜਾਂਦਾ ਹੈ। ਹਰ ਸਾਲ ਗਲੋਬਲ ਰੈਂਕਿੰਗ ਵਿਚ ਇਸ ਯੂਨੀਵਰਸਿਟੀ ਦਾ ਨਾਂ ਟਾਪ 'ਤੇ ਆਉਂਦਾ ਹੈ।

ਪੇਜ਼ 'ਤੇ ਆ ਰਹੀਆਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ
ਸੰਸਥਾ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਇੰਸਟਾਗ੍ਰਾਮ ਵਿਚ ਇਸ ਦੇ ਲਈ ਸੈਂਟ ਐਂਡ੍ਰਿਯੂ ਸਰਵਾਈਵਰਸ ਨਾਂ ਦਾ ਪੇਜ਼ ਬਣਾਇਆ ਗਿਆ ਹੈ ਜਿਸ ਵਿਚ ਲੋਕ ਆਪਣੇ ਨਾਲ ਹੋਈ ਆਪ-ਬੀਤੀ ਨੂੰ ਸਾਂਝਾ ਕਰ ਰਹੇ ਹਨ ਅਤੇ ਪੁਲਸ ਨੂੰ ਇਸ ਤੋਂ ਕਾਫੀ ਮਦਦ ਵੀ ਮਿਲ ਰਹੀ ਹੈ। ਉਨ੍ਹਾਂ ਆਖਿਆ ਕਿ ਇਥੇ ਲੋਕ ਬੇਝਿੱਜਕ ਆਪਣੀ ਗੱਲ ਨੂੰ ਰੱਖ ਸਕਦੇ ਹਨ। ਕੁੜੀ ਜਾਂ ਮੁੰਡਾ ਭਾਂਵੇ ਕੋਈ ਵੀ ਹੋਵੇ। ਜੇਕਰ ਉਨ੍ਹਾਂ ਦੇ ਨਾਲ ਕੁਝ ਵੀ ਗਲਤ ਹੋਇਆ ਹੈ ਤਾਂ ਉਹ ਇਥੇ ਇਸ ਪੇਜ਼ 'ਤੇ ਆ ਕੇ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਬਾਅਦ ਪੁਲਸ ਆਪਣਾ ਕੰਮ ਕਰੇਗੀ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਤੱਕ ਪਹੁੰਚਾਵੇਗੀ।


Khushdeep Jassi

Content Editor

Related News