ਇਨ੍ਹਾਂ ਦੇਸ਼ਾਂ ''ਚ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲਦੀ ਹੈ ਰੂਹ ਕੰਬਾਊ ਸਜ਼ਾ, ਜਾਣੋ ਸਖਤ ਨਿਯਮ

12/05/2019 2:52:37 PM

ਰਿਆਦ— ਹੈਦਰਾਬਾਦ 'ਚ ਮਹਿਲਾ ਡਾਕਟਰ ਦਾ ਗੈਂਗਰੇਪ ਕਰਕੇ ਕਤਲ ਕਰਨ ਦੀ ਵਾਰਦਾਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਸ਼ ਭਰ 'ਚ ਮਹਿਲਾ ਡਾਕਟਰ ਦੇ ਪਰਿਵਾਰ ਨਾਲ ਇਨਸਾਫ ਕਰਨ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਹੋ ਰਹੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਭਾਰਤ 'ਚ ਅਜਿਹੇ ਸਖਤ ਨਿਯਮ ਹਨ?
ਭਾਰਤ 'ਚ 2012 ਦੇ ਨਿਰਭਯਾ ਕਾਂਡ ਮਗਰੋਂ ਕਾਨੂੰਨ 'ਚ ਬਦਲਾਅ ਕੀਤਾ ਗਿਆ ਤੇ ਬੱਚੀਆਂ ਦੇ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਦੇਣ ਦਾ ਨਿਯਮ ਹੈ ਪਰ ਇੱਥੇ ਕੇਸ ਨੂੰ ਇੰਨਾ ਲੰਬਾ ਖਿੱਚਿਆ ਜਾਂਦਾ ਹੈ ਕਿ ਦੋਸ਼ੀ ਕਈ ਸਾਲਾਂ ਤਕ ਜੇਲ 'ਚ ਰਹਿੰਦਾ ਹੈ। ਇਸੇ ਕਾਰਨ 7 ਸਾਲ ਬੀਤ ਜਾਣ ਦੇ ਬਾਅਦ ਵੀ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਗਿਆ। ਦੁਨੀਆ ਦੇ ਕਈ ਅਜਿਹੇ ਦੇਸ਼ ਹਨ ਜਿੱਥੇ ਰੇਪ ਜਾਂ ਕਤਲ ਦੇ ਦੋਸ਼ੀਆਂ ਨੂੰ ਤੁਰੰਤ ਸਖਤ ਸਜ਼ਾ ਦਿੱਤੀ ਜਾਂਦੀ ਹੈ।
ਸੰਯੁਕਤ ਅਰਬ ਅਮੀਰਾਤ—
ਇੱਥੋਂ ਦੇ ਸਖਤ ਕਾਨੂੰਨ ਤੋਂ ਬਲਾਤਕਾਰੀ ਖੌਫ ਖਾਂਦੇ ਹਨ। ਇੱਥੋਂ ਦੇ ਕਾਨੂੰਨ ਮੁਤਾਬਕ ਬਲਾਤਕਾਰ ਦੇ ਦੋਸ਼ੀ ਨੂੰ 80 ਤੋਂ 1000 ਹੰਟਰ ਮਾਰੇ ਜਾਣ ਦੀ ਸਜ਼ਾ ਮਿਲਦੀ ਹੈ। ਜੇਕਰ ਕਿਸੇ ਨੂੰ ਰੇਪ ਕਰਕੇ ਕਤਲ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਸਾਰਿਆਂ ਦੇ ਸਾਹਮਣੇ ਉਸ ਦਾ ਗਲਾ ਵੱਢ ਦਿੱਤਾ ਜਾਂਦਾ ਹੈ ਜਾਂ ਹੰਟਰ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਦੇਖਣ ਵਾਲਿਆਂ ਦੀ ਰੂਹ ਤਕ ਕੰਬ ਜਾਂਦੀ ਹੈ। ਇੱਥੇ ਦੋਸ਼ੀ ਨੂੰ ਇਕ ਹਫਤੇ ਦੇ ਅੰਦਰ=ਅੰਦਰ ਹੀ ਸਜ਼ਾ ਮਿਲ ਜਾਂਦੀ ਹੈ।

ਸਾਊਦੀ ਅਰਬ 'ਚ ਬਲਾਤਕਾਰ ਕਰਨ ਵਾਲੇ ਦੋਸ਼ੀ ਦਾ ਗੁਪਤ ਅੰਗ ਕੱਟ ਦਿੱਤਾ ਜਾਂਦਾ ਹੈ। ਇਸ ਦੇ ਇਲਾਵਾ ਕਈ ਵਾਰ ਸਭ ਦੇ ਸਾਹਮਣੇ ਸਿਰ ਕਲਮ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਫਾਂਸੀ ਦੇ ਦਿੱਤੀ ਜਾਂਦੀ ਹੈ।
ਇੰਡੋਨੇਸ਼ੀਆ 'ਚ ਵੀ ਬਲਾਤਕਾਰ ਦੇ ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਹੈ ਤੇ ਉਸ ਨੂੰ ਨਾਮਰਦ ਬਣਾ ਦਿੱਤਾ ਜਾਂਦਾ ਹੈ।

ਚੀਨ 'ਚ ਬਲਾਤਕਾਰ ਦੇ ਦੋਸ਼ੀ ਦਾ ਡੀ. ਐੱਨ. ਏ. ਮੈਚ ਕਰਵਾਇਆ ਜਾਂਦਾ ਹੈ ਤੇ ਜੇਕਰ ਇਹ ਮੈਚ ਕਰ ਜਾਵੇ ਤਾਂ ਉਸ ਦੇ ਸਿਰ 'ਤੇ ਗੋਲੀ ਮਾਰ ਦਿੱਤੀ ਜਾਂਦੀ ਹੈ। ਇੱਥੇ ਵੀ ਬਲਾਤਕਾਰੀਆਂ ਨੂੰ ਸਜ਼ਾ ਦੇਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ।

ਉੱਤਰੀ ਕੋਰੀਆ 'ਚ ਤਾਨਾਸ਼ਾਹੀ ਸ਼ਾਸਨ ਹੈ ਜਿੱਥੇ ਕਿਸੇ ਵੀ ਅਪਰਾਧੀ ਨੂੰ ਸਜ਼ਾ ਜਲਦੀ ਤੋਂ ਜਲਦੀ ਮਿਲਦੀ ਹੈ। ਇੱਥੇ ਬਲਾਤਕਾਰ ਦੇ ਦੋਸ਼ੀ ਨੂੰ ਸਿੱਧੇ ਗੋਲੀ ਮਾਰ ਦਿੱਤੀ ਜਾਂਦੀ ਹੈ।

ਖਬਰ ਹੈ ਕਿ ਪੋਲੈਂਡ 'ਚ ਬਲਾਤਕਾਰ ਦੇ ਦੋਸ਼ੀ ਨੂੰ ਸੂਰਾਂ ਦੇ ਸਾਹਮਣੇ ਬੰਨ੍ਹ ਕੇ ਸੁੱਟ ਦਿੱਤਾ ਜਾਂਦਾ ਹੈ ਤੇ ਉਹ ਉਨ੍ਹਾਂ ਨੂੰ ਨੋਚ-ਨੋਚ ਕੇ ਖਾ ਜਾਂਦੇ ਹਨ ਪਰ ਹੁਣ ਕਾਨੂੰਨ ਨੂੰ ਬਦਲ ਦਿੱਤਾ ਗਿਆ ਤੇ ਬਲਾਤਕਾਰੀ ਨੂੰ ਨਾਮਰਦ ਬਣਾ ਦਿੱਤਾ ਜਾਂਦਾ ਹੈ।
ਇਰਾਕ 'ਚ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਮਿਲਦੀ ਹੈ। ਉਸ ਨੂੰ ਲੋਕਾਂ 'ਚ ਲੈ ਜਾ ਕੇ ਤਦ ਤਕ ਪੱਥਰ ਮਾਰੇ ਜਾਂਦੇ ਹਨ ਜਦ ਤਕ ਉਸ ਦੀ ਮੌਤ ਨਹੀਂ ਹੋ ਜਾਂਦੀ। ਅਫਗਾਨਿਸਤਾਨ 'ਚ ਵੀ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ।