ਇਟਲੀ 'ਚ ਪੜ੍ਹ ਰਹੀ ਪੰਜਾਬਣ ਨੇ ਚੌਥੀ ਵਾਰ ਹਾਸਲ ਕੀਤਾ ਪਹਿਲਾ ਸਥਾਨ

06/08/2019 2:30:44 PM

ਰੋਮ, (ਕੈਂਥ)— ਇਹ ਖ਼ਬਰ ਉਨ੍ਹਾਂ ਲੋਕਾਂ ਲਈ ਖਾਸ ਹੈ ਜਿਹੜੇ ਧੀਆਂ ਨੂੰ ਬੋਝ ਸਮਝਦੇ ਹਨ। ਇਸ ਖ਼ਬਰ ਨੇ ਸਿੱਧ ਕਰ ਦਿੱਤਾ ਹੈ ਕਿ ਧੀਆਂ ਮੁੰਡਿਆ ਦੇ ਬਰਾਬਰ ਨਹੀਂ ਸਗੋਂ ਮੁੰਡਿਆਂ ਤੋਂ ਕਈ ਕਦਮ ਅੱਗੇ ਹਨ। ਇਟਲੀ 'ਚ ਰਹਿੰਦੀ ਰਮਨਦੀਪ ਕੌਰ ਸਪੁੱਤਰੀ ਸ. ਪਰਮਜੀਤ ਸਿੰਘ ਸ਼ੇਰਗਿੱਲ (ਆਈ. ਪੀ. ਅੱੈਸ.) ਨੇ ਹੋਟਲ ਮੈਨੇਜਮੈਂਟ ਦੇ ਕੋਰਸ 'ਚ ਚੌਥੀ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹ ਪੰਜਾਬ ਤੋਂ ਲੁਧਿਆਣੇ ਸ਼ਹਿਰ ਨਾਲ ਸਬੰਧਤ ਹੈ।
 

ਰਮਨਦੀਪ ਕੌਰ ਇਸਤੀਤੁਈਤੋ ਪ੍ਰੋਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿਦਿਆਰਥਣ ਹੈ ਅਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੀ ਹੈ। ਉਸ ਦੀ ਮਿਹਨਤ ਦੇਖ ਕੇ ਹਰ ਕੋਈ ਉਸ ਦੀਆਂ ਸਿਫਤਾਂ ਕਰ ਰਿਹਾ ਹੈ। ਰਮਨਦੀਪ ਕੌਰ ਦੇ ਇਸ ਸ਼ਲਾਘਾਯੋਗ ਕੰਮ ਨਾਲ ਉਸ ਦੇ ਪਰਿਵਾਰ ਅਤੇ ਭਾਰਤੀ ਭਾਈਚਾਰੇ 'ਚ ਖੁਸ਼ੀ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕਿ ਸ. ਪਰਮਜੀਤ ਸਿੰਘ ਸ਼ੇਰਗਿੱਲ ਦੀ ਸਪੁੱਤਰੀ ਰਮਨਦੀਪ ਕੌਰ ਜਿੱਥੇ ਆਪਣੀ ਕਾਬਲੀਅਤ ਨਾਲ ਪੂਰੇ ਦੇਸ਼ ਦੇ ਮਾਣ-ਸਨਮਾਨ ਨੂੰ ਚਾਰ ਚੰਨ ਲਗਾ ਰਹੀ ਹੈ, ਉੱਥੇ ਹੀ ਇਟਲੀ 'ਚ ਕੁਝ ਪੰਜਾਬੀ ਪਰਿਵਾਰਾਂ ਦੇ ਅਜਿਹੇ ਨਵਾਬਜ਼ਾਦੇ ਵੀ ਹਨ, ਜਿਹੜੇ ਕਿ ਨਿੱਤ ਲੜਾਈਆਂ ਅਤੇ ਨਸ਼ਿਆਂ ਕਾਰਨ ਸਮੁੱਚੇ ਭਾਰਤੀ ਭਾਈਚਾਰੇ ਨੂੰ ਸ਼ਰਮਸਾਰ ਕਰ ਰਹੇ ਹਨ । ਅਜਿਹੇ ਮੁੰਡਿਆਂ ਨਾਲੋਂ ਰਮਨਦੀਪ ਕੌਰ ਵਰਗੀਆਂ ਧੀਆਂ 100  ਦਰਜੇ ਚੰਗੀਆਂ ਹਨ।