ਇਟਲੀ ਦੇ ਜੇਨੋਆ ''ਚ ਨਸਲਭੇਦ ਦੇ ਵਿਰੋਧ ''ਚ ਰੈਲੀ

06/06/2020 11:59:58 PM

ਜੇਨੋਆ - ਇਟਲੀ ਦੇ ਜੋਨੇਆ ਸ਼ਹਿਰ ਵਿਚ ਕਰੀਬ 1,000 ਲੋਕਾਂ ਨੇ ਸ਼ਨੀਵਾਰ ਨੂੰ ਨਸਲਭੇਦ ਅਤੇ ਪੁਲਸ ਦੀ ਤਾਨਾਸ਼ਾਹੀ ਦੇ ਵਿਰੋਧ ਵਿਚ ਇਕ ਰੈਲੀ ਵਿਚ ਹਿੱਸਾ ਲਿਆ। ਅਮਰੀਕਾ ਵਿਚ ਅਸ਼ਵੇਤ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਦੇ ਸਮਰਥਨ ਵਿਚ ਇਟਲੀ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਹੋ ਰਹੇ ਹਨ। ਜੇਨੋਆ ਵਿਚ ਕਰੀਬ 1,000 ਪ੍ਰਦਰਸ਼ਨਕਾਰੀਆਂ ਨੇ 'ਦੇਅਰ ਇਜ਼ ਵਨਲੀ ਵਨ ਹਮਿਊਨਿਟੀ-ਈਟ ਇਜ਼ ਆਵਰ ਆਈਡੈਂਟਿਟੀ' ਦਾ ਨਾਅਰਾ ਲਗਾਉਂਦੇ ਹੋਏ ਰੈਲੀ ਵਿਚ ਹਿੱਸਾ ਲਿਆ ਅਤੇ ਜਾਰਜ ਫਲਾਇਡ ਦੀ ਯਾਦ ਵਿਚ ਕੁਝ ਦੇਰ ਲਈ ਮੌਨ ਰੱਖਿਆ।

ਇਟਲੀ ਦੇ ਬੋਲੋਗ੍ਰਾ, ਫਲੋਰੈਂਸ, ਟੁਰਿਨ, ਨੈਪਲਸ, ਪਲੇਰਮੋ ਅਤੇ ਜੇਨੋਆ ਵਿਚ ਅੱਜ ਰੈਲੀਆਂ ਕੱਢੀਆਂ ਗਈਆਂ ਜਦਕਿ ਮਿਲਾਨ ਅਤੇ ਰੋਮ ਵਿਚ ਐਤਵਾਰ ਨੂੰ ਪ੍ਰਦਰਸ਼ਨ ਹੋਣਗੇ। ਦੱਸ ਦਈਏ ਕਿ ਅਮਰੀਕਾ ਵਿਚ ਜਿਥੇ ਫਲਾਇਡ ਦੀ ਮੌਤ ਤੋਂ ਬਾਅਦ ਰੋਸ-ਪ੍ਰਦਰਸ਼ਨ ਕੀਤੇ ਗਏ ਪਰ ਉਸ ਤੋਂ ਬਾਅਦ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਕਈ ਸ਼ਹਿਰਾਂ ਵਿਚ ਕਰਫਿਊ ਲਾ ਦਿੱਤੇ ਗਏ ਕਿਉਂਕਿ ਪ੍ਰਦਰਸ਼ਨਕਾਰੀਆਂ ਵੱਲੋਂ ਨਾ ਤਾਂ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਲੁੱਟਖੋਹ ਜਿਹੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਸੀ। ਹੁਣ ਦੇਖਣਾ ਇਹ ਹੋਵੇਗਾ ਇਟਲੀ ਵਰਗਾ ਮੁਲਰ ਜਿਹੜਾ ਕੋਰੋਨਾ ਤੋਂ ਕਾਫੀ ਪ੍ਰਭਾਵਿਤ ਰਿਹਾ ਹੈ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਕਿਹੜੀ ਟਿੱਪਣੀ ਕਰਦਾ ਹੈ।

Khushdeep Jassi

This news is Content Editor Khushdeep Jassi